ਨਵੀਂ ਦਿੱਲੀ - ਡਬਲਯੂ. ਡਬਲਯੂ. ਈ. ਰੈਸਲਰ ਜਾਨ ਸੀਨਾ ਨੇ ਸਾਬਕਾ ਮੰਗੇਤਰ ਨਿੱਕੀ ਬੇਲਾ ਨੂੰ ਆਪਣੇ ਡਾਂਸ ਪਾਰਟਨਰ ਸਾਥੀ ਆਰਟਮ ਨਾਲ ਮੰਗਣੀ ਕਰਨ 'ਤੇ ਵਧਾਈ ਦਿੱਤੀ ਹੈ। ਜਾਨ ਨੇ ਹਾਲੀਵੁੱਡ ਲਾਈਫ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਬੇਹੱਦ ਖੁਸ਼ ਹੈ ਕਿ ਨਿੱਕੀ ਨੇ ਅਜਿਹੇ ਲੜਕੇ ਨੂੰ ਚੁਣਿਆ, ਜਿਹੜਾ ਉਸਦੀ ਕਾਫੀ ਕੇਅਰ ਕਰਦਾ ਹੈ। ਦੋਵਾਂ ਦੀ ਜੋੜੀ ਕਾਫੀ ਚੰਗੀ ਹੈ। ਉਹ ਇਕ-ਦੂਜੇ ਦੀ ਪਸੰਦ-ਨਾਪਸੰਦ ਦਾ ਚੰਗੀ ਤਰ੍ਹਾਂ ਨਾਲ ਖਿਆਲ ਰੱਖ ਸਕਦੇ ਹਨ। ਉਮੀਦ ਹੈ ਕਿ ਉਹ ਭਵਿੱਖ ਵਿਚ ਵੀ ਚੰਗੀ ਜ਼ਿੰਦਗੀ ਬਿਤਾਉਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਨਿੱਕੀ ਬੇਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਰਟਮ ਨਾਲ ਇਕ ਫੋਟੋ ਪੋਸਟ ਕਰ ਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਉਕਤ ਪੋਸਟ ਵਿਚ ਨਿੱਕੀ ਨੇ ਆਪਣੀ ਮੰਗਣੀ ਦਾ ਐਲਾਨ ਕਰਦਿਆਂ ਲਿਖਿਆ ਸੀ ਕਿ ਅਸੀਂ ਨਵੇਂ ਸਾਲ 2020 ਲਈ ਬੇਹੱਦ ਉਤਸ਼ਾਹਿਤ ਹਾਂ। ਆਰਟਮ ਤੁਹਾਡੇ ਨਾਲ ਇਹ ਦਹਾਕਾ ਬਿਤਾਉਣ ਲਈ ਉਤਸ਼ਾਹਿਤ ਹਾਂ। ਮੈਂ ਉਸ ਨੂੰ ਬੀਤੀ ਨਵੰਬਰ ਨੂੰ ਫ੍ਰਾਂਸ ਵਿਚ ਹੀ ਹਾਂ ਕਹਿ ਦਿੱਤੀ ਸੀ। ਅਸੀਂ ਇਸ ਨੂੰ ਸੀਕ੍ਰੇਟ ਰੱਖਣਾ ਚਾਹੁੰਦੇ ਸੀ ਪਰ ਨਵੇਂ ਸਾਲ 'ਤੇ ਮੈਨੂੰ ਲੱਗਦਾ ਹੈ ਕਿ ਇਹ ਖੁਸ਼ੀ ਸਾਨੂੰ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਨਿੱਕੀ ਦੀ ਮੰਗਣੀ ਤੋਂ ਬਾਅਦ ਹੀ ਫੈਨਜ਼ ਜਾਨ ਸੀਨਾ ਦੀ ਪਹਿਲੀ ਪ੍ਰਤੀਕਿਰਿਆ ਜਾਣਨ ਨੂੰ ਲੈ ਕੇ ਉਤਸ਼ਾਹਿਤ ਸਨ। ਹੁਣ ਜਾਨ ਸੀਨਾ ਨੇ ਅੱਗੇ ਆ ਕੇ ਨਿੱਕੀ ਨੂੰ ਵਧਾਈ ਦਿੱਤੀ ਅਤੇ ਸਾਰੀਆਂ ਅਫਵਾਹਾਂ 'ਤੇ ਰੋਕ ਲਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜਾਨ ਸੀਨਾ ਅਤੇ ਨਿੱਕੀ ਬੇਲਾ ਨੇ ਲੰਬੇ ਸਮੇਂ ਦੀ ਡੇਟਿੰਗ ਤੋਂ ਬਾਅਦ ਮੰਗਣੀ ਕੀਤੀ ਸੀ ਪਰ ਵਿਆਹ ਤੋਂ ਪਹਿਲਾਂ ਦੋਵੇਂ ਵੱਖਰੇ ਹੋ ਗਏ ਸਨ ਹਾਲਾਂਕਿ ਇਸਦੇ ਬਾਵਜੂਦ ਦੋਵੇਂ ਅਜੇ ਚੰਗੇ ਦੋਸਤ ਹਨ।
ਪ੍ਰਜਨੇਸ਼ ਬੇਂਡਿਗੋ ਚੈਲੰਜਰ 'ਚੋਂ ਬਾਹਰ
NEXT STORY