ਵਡੋਦਰਾ- ਸਾਬਕਾ ਭਾਰਤੀ ਕ੍ਰਿਕਟਰ ਅੰਸ਼ੁਮਨ ਗਾਇਕਵਾੜ ਦਾ ਵੀਰਵਾਰ ਦੁਪਹਿਰ ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਖੇਡ, ਰਾਜਨੀਤੀ ਅਤੇ ਹੋਰ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਕਿਰਤੀ ਮੰਦਰ ਵਿਖੇ ਕੀਤਾ ਗਿਆ। ਭਾਰਤੀ ਕ੍ਰਿਕਟ ਨਾਲ ਖਿਡਾਰੀ, ਕੋਚ ਅਤੇ ਚੋਣਕਾਰ ਵਜੋਂ ਜੁੜੇ ਗਾਇਕਵਾੜ ਦਾ ਬੁੱਧਵਾਰ ਰਾਤ ਵਡੋਦਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਬਲੱਡ ਕੈਂਸਰ ਨਾਲ ਦਿਹਾਂਤ ਹੋ ਗਿਆ।
ਗਾਇਕਵਾੜ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਸ਼ਹਿਰ ਦੇ ਸੇਵਾਸੀ ਇਲਾਕੇ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਜਾਇਆ ਗਿਆ। ਫਿਰ ਉਨ੍ਹਾਂ ਦੇ ਪੁੱਤਰ ਸ਼ਤਰੁੰਜੈ ਗਾਇਕਵਾੜ ਨੇ ਕਰੀਬ ਡੇਢ ਵਜੇ ਕੀਰਤੀ ਮੰਦਰ 'ਚ ਅੰਤਿਮ ਸੰਸਕਾਰ ਕੀਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਰੋਜਰ ਬਿੰਨੀ, ਸਾਬਕਾ ਵਿਕਟਕੀਪਰ ਨਯਨ ਮੋਂਗੀਆ ਅਤੇ ਕਿਰਨ ਮੋਰੇ ਸਮੇਤ ਬੜੌਦਾ ਕ੍ਰਿਕਟ ਸੰਘ ਦੇ ਕਈ ਸਾਬਕਾ ਅਤੇ ਮੌਜੂਦਾ ਅਧਿਕਾਰੀ ਮੌਜੂਦ ਸਨ।
ਗਾਇਕਵਾੜ ਦੇ ਅੰਤਿਮ ਸੰਸਕਾਰ 'ਚ ਵਡੋਦਰਾ ਭਾਜਪਾ ਪ੍ਰਧਾਨ ਵਿਜੇ ਸ਼ਾਹ ਅਤੇ ਕਾਂਗਰਸ ਦੇ ਬੁਲਾਰੇ ਨਰਿੰਦਰ ਰਾਵਤ ਵੀ ਮੌਜੂਦ ਸਨ। ਗਾਇਕਵਾੜ ਨੇ 40 ਟੈਸਟ ਮੈਚਾਂ ਅਤੇ 15 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ 2000 ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਉਪ ਜੇਤੂ ਰਹੀ ਭਾਰਤੀ ਟੀਮ ਦੇ ਕੋਚ ਵੀ ਸੀ। ਗਾਇਕਵਾੜ ਨੇ 22 ਸਾਲਾਂ ਦੇ ਕਰੀਅਰ ਵਿੱਚ 205 ਪਹਿਲੀ ਸ਼੍ਰੇਣੀ ਮੈਚ ਵੀ ਖੇਡੇ। ਬਾਅਦ ਵਿੱਚ ਉਨ੍ਹਾਂ ਨੇ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਸੰਭਾਲਿਆ।
ਤੀਰਅੰਦਾਜ਼ ਪ੍ਰਵੀਨ ਜਾਧਵ ਪਹਿਲੇ ਦੌਰ 'ਚ ਹਾਰੇ, ਪੁਰਸ਼ ਸਿੰਗਲ 'ਚ ਭਾਰਤੀ ਚੁਣੌਤੀ ਖਤਮ
NEXT STORY