ਬੈਂਗਲੁਰੂ- ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਐਲਵੇਰਾ ਬ੍ਰਿਟੋ ਦਾ ਮੰਗਲਵਾਰ ਨੂੰ ਇੱਥੇ ਵਧਦੀ ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। ਉਹ 81 ਸਾਲਾਂ ਦੀ ਸੀ। ਤਿੰਨ ਬ੍ਰਿਟੋ ਭੈਣਾਂ (ਰੀਤਾ ਤੇ ਮੇਈ) 'ਚ ਸਭ ਤੋਂ ਵੱਡੀ ਐਲਵੇਰਾ ਦਾ 1960 ਤੋਂ 1967 ਤਕ ਘਰੇਲੂ ਪ੍ਰਤੀਯੋਗਿਤਾਵਾਂ 'ਚ ਦਬਦਬਾ ਰਿਹਾ ਤੇ ਉਨ੍ਹਾਂ ਦੀ ਮੌਜੂਦਗੀ ਵਾਲੀ ਕਰਨਾਟਕ ਦੀ ਟੀਮ ਨੇ ਇਸ ਦੌਰਾਨ 7 ਰਾਸ਼ਟਰੀ ਖ਼ਿਤਾਬ ਜਿੱਤੇ।
ਇਹ ਵੀ ਪੜ੍ਹੋ : ਮਾਈਕਲ ਸਲੇਟਰ ਨੂੰ ਮਾਨਸਿਕ ਸਿਹਤ ਕਾਰਨਾਂ ਕਰਕੇ ਘਰੇਲੂ ਹਿੰਸਾ ਦੇ ਦੋਸ਼ਾਂ ਤੋਂ ਕੀਤਾ ਗਿਆ ਬਰੀ
ਐਲਵੇਰਾ ਨੇ ਆਸਟਰੇਲੀਆ, ਸ਼੍ਰੀਲੰਕਾ ਤੇ ਜਾਪਾਨ ਦੇ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕੀਤੀ। ਅਲਵੇਰਾ 1965 'ਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਸਿਰਫ਼ ਦੂਜੀ ਮਹਿਲਾ ਹਾਕੀ ਖਿਡਾਰੀ ਸੀ। ਉਨ੍ਹਾਂ ਤੋਂ ਪਹਿਲਾਂ ਐਨੇ ਡੁਮਸਡੇਨ (1961) ਨੂੰ ਅਰਜੁਨ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ। ਐਲਵੇਰਾ ਨੇ ਵੀ ਆਪਣੀਆਂ ਭੈਣਾਂ ਵਾਂਗ ਵਿਆਹ ਨਹੀਂ ਕੀਤਾ। ਹਾਕੀ ਇੰਡੀਆ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ : IPL ਮੈਚ ਦੌਰਾਨ ਭਿੜੇ ਰਿਆਨ ਪਰਾਗ ਅਤੇ ਹਰਸ਼ਲ ਪਟੇਲ (ਵੀਡੀਓ)
ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਬਮ ਨੇ ਬਿਆਨ 'ਚ ਕਿਹਾ- ਐਲਵੇਰਾ ਬ੍ਰਿਟੋ ਦੇ ਦਿਹਾਂਤ ਦੇ ਬਾਰੇ 'ਚ ਸੁਣ ਕੇ ਬਹੁਤ ਦੁਖ ਹੋਇਆ। ਉਹ ਆਪਣੇ ਸਮੇਂ ਦੀਆਂ ਖਿਡਾਰੀਆਂ 'ਚੋਂ ਕਾਫ਼ੀ ਅੱਗੇ ਸੀ ਤੇ ਮਹਿਲਾ ਹਾਕੀ 'ਚ ਉਨ੍ਹਾਂ ਨੇ ਕਈ ਮੱਲਾਂ ਮਾਰੀਆਂ ਤੇ ਸੂਬੇ 'ਚ ਪ੍ਰਸ਼ਾਸਕ ਦੇ ਤੌਰ 'ਤੇ ਖੇਡ ਦੀ ਸੇਵਾ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ਤੇ ਪੂਰੇ ਹਾਕੀ ਭਾਈਚਾਰੇ ਵਲੋਂ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟਾਉਂਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਾਈਕਲ ਸਲੇਟਰ ਨੂੰ ਮਾਨਸਿਕ ਸਿਹਤ ਕਾਰਨਾਂ ਕਰਕੇ ਘਰੇਲੂ ਹਿੰਸਾ ਦੇ ਦੋਸ਼ਾਂ ਤੋਂ ਕੀਤਾ ਗਿਆ ਬਰੀ
NEXT STORY