ਪੁਣੇ (ਏਜੰਸੀ)- ਰਾਜਸਥਾਨ ਰਾਇਲਜ਼ ਦੇ ਆਲਰਾਊਂਡਰ ਰਿਆਨ ਪਰਾਗ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਹਰਸ਼ਲ ਪਟੇਲ ਦਰਮਿਆਨ ਆਈ.ਪੀ.ਐੱਲ. ਮੈਚ ਦੌਰਾਨ ਜ਼ਬਰਦਸਤ ਬਹਿਸ ਹੋ ਗਈ, ਜਦੋਂ ਪਰਾਗ ਨੇ ਆਖ਼ਰੀ ਓਵਰ ਵਿਚ 18 ਦੌੜਾਂ ਬਣਾਈਆਂ। ਪਰਾਗ ਨੇ 31 ਗੇਂਦਾਂ ਵਿਚ 56 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਖ਼ਰੀ ਓਵਰ ਵਿਚ ਪਟੇਲ ਨੂੰ ਇਕ ਚੌਕਾ ਅਤੇ 2 ਛੱਕੇ ਜੜੇ।
ਪਰਾਗ ਨੇ ਜਿਵੇਂ ਹੀ ਡੀਪ ਮਿਡਵਿਕਟ ਬਾਊਂਡਰੀ 'ਤੇ ਪਟੇਲ ਨੂੰ ਚੌਕਾ ਮਾਰਿਆ, ਦੋਵਾਂ ਖਿਡਾਰੀਆਂ ਵਿਚਾਲੇ ਬਹਿਸ ਹੋ ਗਈ। ਪਾਰੀ ਦੀ ਸਮਾਪਤੀ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਪੈਵੇਲੀਅਨ ਵਾਪਸ ਜਾ ਰਹੀਆਂ ਸਨ, ਉਸੇ ਸਮੇਂ ਇਹ ਬਹਿਸ ਹੋਈ। ਇਸ ਤੋਂ ਬਾਅਦ ਰਾਇਲਜ਼ ਦੇ ਇਕ ਖਿਡਾਰੀ ਨੂੰ ਦਖ਼ਲ ਦੇਣਾ ਪਿਆ। ਮੈਦਾਨ ਤੋਂ ਜਾਂਦੇ ਸਮੇਂ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਵੀ ਬਹਿਸ ਹੋਈ। ਪਟੇਲ ਨੇ 4 ਓਵਰਾਂ ਵਿਚ 33 ਦੌੜਾਂ ਦੇ ਕੇ 1 ਵਿਕਟ ਲਈ।
RCB vs RR : ਰਾਜਸਥਾਨ ਰਾਇਲਜ਼ ਨੇ ਬੈਂਗਲੁਰੂ ਨੂੰ 29 ਦੌੜਾਂ ਨਾਲ ਹਰਾਇਆ
NEXT STORY