ਪੈਰਿਸ- ਇੰਗਲੈਂਡ ਦੇ ਕਲੱਬ ਲਿਵਰਪੂਲ ਨੂੰ ਇਕ ਸੈਸ਼ਨ 'ਚ ਤਿੰਨ ਖਿਤਾਬ ਜਿੱਤਣ ਵਾਲੇ ਸਾਬਕਾ ਫ੍ਰਾਂਸੀਸੀ ਕੋਚ ਗੇਰਰਾਡ ਹੋਲੀਅਰ ਦਾ ਦਿਹਾਂਤ ਹੋ ਗਿਆ ਹੈ। ਉਹ 73 ਸਾਲਾ ਦੇ ਸਨ। ਲਿਵਰਪੂਲ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਪੇਜ਼ 'ਤੇ ਉਸਦੇ ਦਿਹਾਂਤ ਦਾ ਐਲਾਨ ਕੀਤਾ। ਫਰਾਂਸ ਦੇ ਖੇਡ ਦੈਨਿਕ ਲੀ ਇਕਿਲਪ ਨੇ ਕਿਹਾ ਕਿ ਹੋਲੀਅਰ ਦਾ ਦਿਹਾਂਤ ਫਰਾਂਸ 'ਚ ਦਿਲ ਦਾ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਹੋਈ।
ਲਿਵਰਪੂਲ ਨੇ ਟਵਿੱਟਰ 'ਤੇ ਲਿਖਿਆ- ਅਸੀਂ ਤਿੰਨ ਖਿਤਾਬ ਜਿੱਤਣ ਵਾਲੇ ਆਪਣੇ ਕੋਚ ਗੇਰਰਾਡ ਹੋਲੀਅਰ ਦੇ ਦਿਹਾਂਤ ਦਾ ਸੋਗ ਮਨਾ ਰਹੇ ਹਨ। ਹੋਲੀਅਰ 1990 ਦਹਾਕੇ ਦੇ ਸ਼ੁਰੂਆਤੀ ਸਾਲ 'ਚ ਫਰਾਂਸ ਦੇ ਕੋਚ ਵੀ ਰਹੇ ਸਨ ਪਰ ਉਸਦਾ ਕਾਰਜਕਾਲ ਯਾਦਗਾਰ ਨਹੀਂ ਰਿਹਾ। ਫਰਾਂਸ ਦੀ ਟੀਮ 1994 ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀ, ਜਿਸ ਤੋਂ ਬਾਅਦ ਹੋਲੀਅਰ ਨੂੰ ਆਪਣਾ ਅਹੁਦਾ ਛੱਡਣਾ ਪਿਆ। ਲਿਵਰਪੂਲ ਦੇ ਨਾਲ ਉਹ ਜ਼ਿਆਦਾ ਸਫਲ ਰਹੇ। ਉਸਦੇ ਰਹਿੰਦੇ ਹੋਏ ਇਸ ਕਲੱਬ ਨੇ 2001 'ਚ ਐੱਫ. ਏ. ਕੱਪ, ਲੀਗ ਕੱਪ ਤੇ ਯੂਏਫਾ ਕੱਪ ਜਿੱਤ ਕੇ ਖਿਤਾਬੀ ਹੈਟ੍ਰਿਕ ਬਣਾਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਦਿਨ-ਰਾਤ ਟੈਸਟ 'ਚ ਸਾਹਾ ਨੂੰ ਮਿਲ ਸਕਦੀ ਏ ਪੰਤ ਦੇ ਮੁਕਾਬਲੇ ਪਹਿਲ
NEXT STORY