ਕੋਲੰਬੋ– ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਸ਼੍ਰੀਲੰਕਾ ਦਾ ਨਵਾਂ ਗੇਂਦਬਾਜ਼ੀ ਕੋਚ ਬਣਿਆ ਹੈ। ਸ਼੍ਰੀਲੰਕਾ ਕ੍ਰਿਕਟ ਨੇ ਆਗਾਮੀ ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਡੇਵਿਡ ਸਕਰ ਦੇ ਨਿੱਜੀ ਕਾਰਣਾਂ ਤੋਂ ਗੇਂਦਬਾਜ਼ੀ ਕੋਚ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਾਸ ਨੂੰ ਨਿਯੁਕਤ ਕੀਤਾ ਗਿਆ ਹੈ। ਸਕਰ ਨੂੰ 2019 ਵਿਚ ਇਹ ਅਹੁਦਾ ਦਿੱਤਾ ਗਿਆ ਸੀ।
ਵਾਸ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਹਾਈ-ਪ੍ਰਫਾਰਮੈਂਸ ਸੈਂਟਰ ਵਿਚ ਤੇਜ਼ ਗੇਂਦਬਾਜ਼ੀ ਕੋਚ ਦੇ ਰੂਪ ਵਿਚ ਕੰਮ ਕਰ ਚੁੱਕਾ ਹੈ। ਇਸ ਸ਼੍ਰੀਲੰਕਾਈ ਖਿਡਾਰੀ ਨੇ ਆਪਣੇ ਕੌਮਾਂਤਰੀ ਕਰੀਅਰ ਵਿਚ 111 ਮੈਚਾਂ ਵਿਚ 355 ਟੈਸਟ ਵਿਕਟਾਂ ਤੇ 322 ਮੈਚਾਂ ਵਿਚ 400 ਵਨ ਡੇ ਵਿਕਟਾਂ ਲਈਆਂ ਹਨ। ਸ਼੍ਰੀਲੰਕਾ ਨੂੰ ਤਿੰਨ ਮਾਰਚ ਤੋਂ ਹੋਣ ਵਾਲੇ ਵਿੰਡੀਜ਼ ਦੌਰ ਵਿਚ 3 ਟੀ-20, 3 ਵਨ ਡੇ ਤੇ 2 ਟੈਸਟ ਖੇਡਣੇ ਹਨ। ਸਾਰੇ ਮੈਚ ਐਂਟੀਗਾ 'ਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਨਿਲਾਮੀ ’ਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਦੂਜਾ ਖਿਡਾਰੀ ਬਣਿਆ ਮੈਕਸਵੈੱਲ
NEXT STORY