ਨਵੀਂ ਦਿੱਲੀ– ਆਸਟਰੇਲੀਆ ਦਾ ਆਲਰਾਊਂਡਰ ਗਲੇਨ ਮੈਕਸਵੈੱਲ ਆਈ. ਪੀ. ਐੱਲ. ਨਿਲਾਮੀ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤ ਦੇ ਯੁਵਰਾਜ ਸਿੰਘ ਤੋਂ ਬਾਅਦ ਦੂਜਾ ਖਿਡਾਰੀ ਬਣ ਗਿਆ ਹੈ। ਮੈਕਸਵੈੱਲ ਨੂੰ ਚੇਨਈ ਵਿਚ ਆਈ. ਪੀ. ਐੱਲ.-14 ਦੀ ਨਿਲਾਮੀ ਵਿਚ 14.25 ਕਰੋੜ ਰੁਪਏ ਦੀ ਕੀਮਤ ਮਿਲੀ। ਮੈਕਸਵੈੱਲ ਹੁਣ ਤਕ ਪੰਜ ਨਿਲਾਮੀਆਂ ਦਾ ਹਿੱਸਾ ਰਿਹਾ ਹੈ ਤੇ ਪੰਜ ਨਿਲਾਮੀਆਂ ਵਿਚ ਉਸ ਨੂੰ ਹੁਣ ਤਕ 45.30 ਕਰੋੜ ਰੁਪਏ ਮਿਲੇ ਹਨ।
ਉਸ ਨੂੰ 2013 ਵਿਚ 5.23 ਕਰੋੜ ਰੁਪਏ, 2014 ਵਿਚ 6 ਕਰੋੜ ਰੁਪਏ, 2018 ਵਿਚ 9 ਕਰੋੜ ਰੁਪਏ ਤੇ 2020 ਵਿਚ 10.75 ਕਰੋੜ ਰੁਪਏ ਮਿਲੇ ਸਨ। ਯੁਵਰਾਜ ਨੇ ਛੇ ਨਿਲਾਮੀਆਂ ਵਿਚ 48.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦਿਨੇਸ਼ ਕਾਰਿਤਕ ਨੇ ਛੇ ਨਿਲਾਮੀਆਂ ਵਿਚ 38.85 ਕਰੋੜ ਰੁਪਏ ਤੇ ਇਸ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਦੱਖਣੀ ਅਫਰੀਕਾ ਦੇ ਕ੍ਰਿਸ ਮੌਰਿਸ ਨੇ ਨਿਲਾਮੀ ਵਿਚ 37.96 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਪਰ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਕਮਾਈ ਉਨ੍ਹਾਂ ਖਿਡਾਰੀਆਂ ਦੀ ਹੈ, ਜਿਹੜੇ ਟਾਪ ਰਿਟੇਨਰ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਰਜਨੀਕਾਂਤ ਦਾ ਮੁਰੀਦ ਹੈ ਕ੍ਰਿਕਟ ਦਾ ਸ਼ਾਹਰੁਖ, IPL ਨਿਲਾਮੀ ਦੇ ਸਮੇਂ ਸੀ ਨਰਵਸ
NEXT STORY