ਨਵੀਂ ਦਿੱਲੀ— ਸਾਬਕਾ ਭਾਰਤੀ ਵਿਕਟਕੀਪਰ ਵਿਜੇ ਦਹੀਆ ਨੇ ਮੁਸ਼ੀਰ ਖਾਨ ਦੀ 'ਮਜ਼ਬੂਤ ਮਾਨਸਿਕਤਾ' ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜੇਕਰ ਇਹ ਨੌਜਵਾਨ ਬੱਲੇਬਾਜ਼ ਨਿਰੰਤਰਤਾ ਬਣਾਏ ਰੱਖਦਾ ਹੈ ਤਾਂ ਉਹ ਭਵਿੱਖ 'ਚ ਭਾਰਤੀ ਟੀਮ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਮੁਸ਼ੀਰ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਵਿੱਚ ਚੱਲ ਰਹੀ ਦਲੀਪ ਟਰਾਫੀ ਵਿੱਚ ਭਾਰਤ ਏ ਦੇ ਖਿਲਾਫ ਇੰਡੀਆ ਬੀ ਲਈ 181 ਦੌੜਾਂ ਬਣਾ ਕੇ ਸਭ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਪਾਰੀ ਨੇ ਭਾਰਤ ਬੀ ਨੂੰ ਸੱਤ ਵਿਕਟਾਂ 'ਤੇ 94 ਦੌੜਾਂ ਦੇ ਸਕੋਰ ਨਾਲ ਵਾਪਸੀ ਕਰਨ ਅਤੇ ਪਹਿਲੀ ਪਾਰੀ ਵਿਚ 321 ਦੌੜਾਂ ਬਣਾਉਣ 'ਚ ਮਦਦ ਕੀਤੀ। ਦਹੀਆ ਨੇ ਕਿਹਾ, 'ਮੁਸ਼ੀਰ ਨੂੰ ਉਨ੍ਹਾਂ ਦੀ ਮਾਨਸਿਕਤਾ ਸਭ ਤੋਂ ਵੱਖਰੀ ਬਣਾਉਂਦੀ ਹੈ ਕਿਉਂਕਿ ਉਹ ਮਜ਼ਬੂਤ ਮਾਨਸਿਕਤਾ ਵਾਲਾ ਖਿਡਾਰੀ ਹੈ। ਮੈਂ ਭਵਿੱਖਬਾਣੀ ਨਹੀਂ ਕਰ ਸਕਦਾ, ਪਰ ਜੇਕਰ ਉਹ ਲਗਾਤਾਰ ਦੌੜਾਂ ਬਣਾਉਂਦਾ ਰਿਹਾ ਤਾਂ ਉਹ ਭਾਰਤੀ ਟੀਮ ਲਈ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ।
ਮੁਸ਼ੀਰ ਦੀ ਨਿਰੰਤਰਤਾ ਤੋਂ ਹੈਰਾਨ ਦਹੀਆ ਨੇ ਕਿਹਾ, 'ਉਨ੍ਹਾਂ ਦੀ ਬੱਲੇਬਾਜ਼ੀ ਦੀ ਸਭ ਤੋਂ ਖਾਸ ਗੱਲ ਉਨ੍ਹਾਂ ਦੀ ਨਿਰੰਤਰਤਾ ਹੈ। ਉਨ੍ਹਾਂ ਨੇ ਰਣਜੀ ਟਰਾਫੀ ਦੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਦੌੜਾਂ ਬਣਾਈਆਂ ਅਤੇ ਫਿਰ 2024 ਵਿੱਚ ਘਰੇਲੂ ਕ੍ਰਿਕਟ ਦੇ ਪਹਿਲੇ ਦਿਨ ਸੈਂਕੜਾ ਲਗਾਇਆ। ਦਹੀਆ ਨੇ ਕਿਹਾ, 'ਮੁਸ਼ੀਰ ਨੇ ਖੱਬੇ ਹੱਥ ਦੇ ਸਪਿਨਰ ਦੇ ਤੌਰ 'ਤੇ ਸ਼ੁਰੂਆਤ ਕੀਤੀ ਅਤੇ ਫਿਰ ਬੱਲੇਬਾਜ਼ੀ 'ਚ ਇੱਥੇ ਤੱਕ ਪਹੁੰਚਣ ਤੋਂ ਪਤਾ ਚੱਲਦਾ ਹੈ ਕਿ ਜੇਕਰ ਤੁਸੀਂ ਮਿਹਨਤ ਨਾਲ ਕਿਸੇ ਚੀਜ਼ ਦੇ ਪਿੱਛੇ ਪੈ ਜਾਓ, ਸ਼ਿੱਦਤ ਨਾਲ ਕਿਸੇ ਚੀਜ਼ ਦੇ ਪਿੱਛੇ ਜਾਓ ਤਾਂ ਉਹ ਜ਼ਰੂਰ ਮਿਲਦੀ ਹੈ।
ਓਲੰਪਿਕ ਤਮਗਾ ਜੇਤੂ ਭਾਰਤ ਏਸ਼ੀਆਈ ਚੈਂਪੀਅਨਜ਼ ਟਰਾਫੀ ਲਈ ਤਿਆਰ
NEXT STORY