ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨੇ ਨਿਰਦੇਸ਼ਕ ਅਨੁਭਵ ਸਿਨਹਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਅੱਸੀ' ਦੀ ਸ਼ਲਾਘਾ ਕਰਦਿਆਂ ਇਸ ਨੂੰ ਮੌਜੂਦਾ ਸਮੇਂ ਦੀ ਸਭ ਤੋਂ ਮਹੱਤਵਪੂਰਨ ਫਿਲਮ ਦੱਸਿਆ ਹੈ। ਦੀਆ ਨੇ ਕਿਹਾ ਕਿ ਅਨੁਭਵ ਸਿਨਹਾ ਅਜਿਹੇ ਵਿਸ਼ਿਆਂ ਨੂੰ ਛੂਹਣ ਦੀ ਹਿੰਮਤ ਰੱਖਦੇ ਹਨ, ਜਿੱਥੇ ਕੋਈ ਹੋਰ ਜਾਣ ਦੀ ਹਿੰਮਤ ਨਹੀਂ ਕਰਦਾ।
ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਜ਼ਬਾਤੀ ਸੁਨੇਹਾ
ਸ਼ੁੱਕਰਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਫਿਲਮ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੀਆ ਮਿਰਜ਼ਾ ਨੇ ਲਿਖਿਆ, "ਸ਼ੁਕਰੀਆ ਅਨੁਭਵ ਸਿਨਹਾ, ਉੱਥੇ ਜਾਣ ਲਈ ਜਿੱਥੇ ਕੋਈ ਹੋਰ ਨਹੀਂ ਜਾਂਦਾ। ਉਹ ਗੱਲ ਕਹਿਣ ਲਈ ਜੋ ਕੋਈ ਹੋਰ ਕਹਿਣ ਦੀ ਹਿੰਮਤ ਨਹੀਂ ਕਰਦਾ।" ਦੀਆ ਨੇ ਅੱਗੇ ਲਿਖਿਆ ਕਿ ਫਿਲਮ ਦਾ ਹਰ ਸ਼ਬਦ, ਹਰ ਠਹਿਰਾਅ ਅਤੇ ਹਰ ਪ੍ਰਦਰਸ਼ਨ ਸੱਚਾਈ ਦੇ ਬਹੁਤ ਨੇੜੇ ਹੈ।

ਇਨਸਾਫ਼ ਲਈ ਸੰਘਰਸ਼ ਦੀ ਕਹਾਣੀ ਹੈ 'ਅੱਸੀ'
20 ਫਰਵਰੀ ਨੂੰ ਰਿਲੀਜ਼ ਹੋਈ ਫਿਲਮ 'ਅੱਸੀ' ਦਿੱਲੀ ਦੀ ਇੱਕ ਔਰਤ ਦੀ ਕਹਾਣੀ ਹੈ ਜੋ ਜਿਨਸੀ ਹਿੰਸਾ ਦਾ ਸ਼ਿਕਾਰ ਹੋਣ ਤੋਂ ਬਾਅਦ ਇਨਸਾਫ਼ ਲਈ ਸੰਘਰਸ਼ ਕਰਦੀ ਹੈ। ਫਿਲਮ ਵਿੱਚ ਕਾਨੀ ਕੁਸਰੂਤੀ ਨੇ ਬਲਾਤਕਾਰ ਪੀੜਤਾ ਦੀ ਭੂਮਿਕਾ ਨਿਭਾਈ ਹੈ, ਜਦੋਂਕਿ ਤਾਪਸੀ ਪੰਨੂ ਨੇ ਉਸਦੀ ਵਕੀਲ ਦਾ ਕਿਰਦਾਰ ਨਿਭਾਇਆ ਹੈ, ਜੋ ਪੁਲਸ ਅਤੇ ਨਿਆਂਇਕ ਪ੍ਰਣਾਲੀ ਦੀਆਂ ਰੁਕਾਵਟਾਂ ਨਾਲ ਲੜਦੀ ਨਜ਼ਰ ਆਉਂਦੀ ਹੈ।
ਦਿੱਗਜ ਕਲਾਕਾਰਾਂ ਨਾਲ ਸਜੀ ਹੈ ਫਿਲਮ
ਅਨੁਭਵ ਸਿਨਹਾ ਅਤੇ ਤਾਪਸੀ ਪੰਨੂ ਦੀ ਇਕੱਠਿਆ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਦੋਵੇਂ 'ਮੁਲਕ' ਅਤੇ 'ਥੱਪੜ' ਵਰਗੀਆਂ ਚਰਚਿਤ ਫਿਲਮਾਂ ਦੇ ਚੁੱਕੇ ਹਨ। ਇਸ ਫਿਲਮ ਵਿੱਚ ਨਸੀਰੂਦੀਨ ਸ਼ਾਹ, ਰੇਵਤੀ, ਮੁਹੰਮਦ ਜ਼ੀਸ਼ਾਨ ਅਯੂਬ, ਕੁਮੁਦ ਮਿਸ਼ਰਾ, ਮਨੋਜ ਪਾਹਵਾ, ਸੁਪ੍ਰੀਆ ਪਾਠਕ ਅਤੇ ਸੀਮਾ ਪਾਹਵਾ ਵਰਗੇ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਦੀਆ ਮਿਰਜ਼ਾ ਦੇ ਆਉਣ ਵਾਲੇ ਪ੍ਰੋਜੈਕਟ
ਦੀਆ ਮਿਰਜ਼ਾ ਜਲਦੀ ਹੀ ਸੰਨੀ ਦਿਓਲ ਦੇ ਨਾਲ ਫਿਲਮ 'ਇੱਕਾ' ਵਿੱਚ ਨਜ਼ਰ ਆਵੇਗੀ। ਇਹ ਫਿਲਮ ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।
IPL ਤੋਂ ਪਹਿਲਾਂ ਹੀ ਪ੍ਰੀਤੀ ਜ਼ਿੰਟਾ ਨੇ ਕਮਾਏ ਕਰੋੜਾਂ ਰੁਪਏ ! 'ਪੰਜਾਬ ਕਿੰਗਜ਼' ਦੀ ਮਾਲਕਣ ਦੀ ਹੋਈ 'ਬੱਲੇ-ਬੱਲੇ'
NEXT STORY