ਸਪੋਰਟਸ ਡੈਸਕ : ਦੋ ਮਹਿਲਾ ਪਹਿਲਵਾਨਾਂ ਸਮੇਤ ਚਾਰ ਭਾਰਤੀ ਪਹਿਲਵਾਨ ਪੋਲੈਂਡ ਦੇ ਵਾਰਸਾ ’ਚ 8 ਜੂਨ ਤੋਂ ਹੋਣ ਵਾਲੀ ਓਪਨ ਰੈਂਕਿੰਗ ਵਰਲਡ ਸੀਰੀਜ਼ ’ਚ ਆਪਣੀ ਸਖਤ ਚੁਣੌਤੀ ਪੇਸ਼ ਕਰਨਗੇ। ਭਾਰਤ ਨੇ ਇਸ ਟੂਰਨਾਮੈਂਟ ’ਚ ਵਿਨੇਸ਼ (53 ਕਿਲੋਗ੍ਰਾਮ) ਅਤੇ ਅੰਸ਼ੂ ਮਲਿਕ (57) ਨੂੰ ਮਹਿਲਾ ਵਰਗ ’ਚ ਅਤੇ ਰਵੀ ਕੁਮਾਰ (61) ਤੇ ਸੁਮਿਤ (125) ਨੂੰ ਫ੍ਰੀ ਸਟਾਈਲ ਵਰਗਾਂ ’ਚ ਮੈਦਾਨ ਵਿਚ ਉਤਾਰਿਆ ਹੈ। 19 ਸਾਲ ਦੀ ਨੌਜਵਾਨ ਪਹਿਲਵਾਨ ਅੰਸ਼ੂ ਮਲਿਕ ਇਸ ਸੈਸ਼ਨ ’ਚ ਚੌਥੀ ਵਾਰ ਰਿੰਗ ’ਚ ਉਤਰੇਗੀ। ਅੰਸ਼ੂ ਦਾ ਅਪ੍ਰੈਲ ’ਚ 57 ਕਿਲੋਗ੍ਰਾਮ ਵਰਗ ਦੇ ਫਾਈਨਲ ’ਚ ਪਹੁੰਚਣ ਤੋਂ ਬਾਅਦ ਇਹ ਪਹਿਲਾ ਟੂਰਨਾਮੈਂਟ ਹੋਵੇਗਾ।
ਅੰਸ਼ੂ ਨੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਵਿੱਚ ਪਹੁੰਚ ਕੇ ਇੱਕ ਓਲੰਪਿਕ ਕੋਟਾ ਪ੍ਰਾਪਤ ਕੀਤਾ ਸੀ। 57 ਕਿਲੋਗ੍ਰਾਮ ਭਾਰ ਵਰਗ ’ਚ 17 ਪਹਿਲਵਾਨ ਹਨ, ਜਦਕਿ ਵਿਨੇਸ਼ ਦੇ 53 ਕਿਲੋਗ੍ਰਾਮ ਭਾਰ ਵਰਗ ’ਚ 12 ਪਹਿਲਵਾਨ ਹਨ। ਪ੍ਰਬੰਧਕਾਂ ਅਨੁਸਾਰ ਪਹਿਲੇ ਸਥਾਨ ਲਈ 10,000 ਸਵਿਸ ਫ੍ਰੈਂਕ, ਦੂਸਰੇ ਸਥਾਨ ਲਈ 7000 ਸਵਿਸ ਫ੍ਰੈਂਕ ਤੇ ਤੀਸਰੇ ਸਥਾਨ ਲਈ 3000 ਸਵਿਸ ਫ੍ਰੈਂਕ ਦਾ ਇਨਾਮ ਦਿੱਤਾ ਜਾਵੇਗਾ।
ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ’ਚੋਂ ਬਾਹਰ ਹੋਣਾ ਲੱਗਭਗ ਤੈਅ, ਇਨ੍ਹਾਂ ਦੇਸ਼ਾਂ ’ਚ ਹੋ ਸਕਦੇ ਹਨ ਮੈਚ
NEXT STORY