ਸਪੋਰਟਸ ਡੈਸਕ- ਪੈਰਿਸ ਓਲੰਪਿਕ 'ਚ ਖੇਡੇ ਗਏ ਫੁੱਟਬਾਲ ਦੇ ਕੁਆਰਟਰ ਫਾਈਨਲ ਮੁਕਾਬਲੇ 'ਚ ਮੇਜ਼ਬਾਨ ਫਰਾਂਸ ਨੇ ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਮੁਕਾਬਲਾ ਸ਼ੁਰੂ ਹੁੰਦੇ ਹੀ ਫਰਾਂਸ ਨੇ ਹਮਲਾਵਰ ਰੁਖ਼ ਅਪਣਾਇਆ ਤੇ ਮੈਚ ਦੇ ਮਹਿਜ਼ 5ਵੇਂ ਮਿੰਟ 'ਚ ਜਾਨ ਫਿਲਿਪ ਮਟੇਟਾ ਨੇ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਗੋਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀਆਂ।
ਮੈਚ ਦੇ 84ਵੇਂ ਮਿੰਟ 'ਚ ਫਰਾਂਸ ਦੇ ਮਾਈਕਲ ਓਲਿਸ ਨੇ ਗੋਲ ਕਰ ਕੇ ਟੀਮ ਨੂੰ 2-0 ਦੀ ਜੇਤੂ ਬੜ੍ਹਤ ਦਿਵਾ ਦਿੱਤੀ। ਪਰ ਰੈਫਰੀ ਨੇ ਇਸ ਨੂੰ ਫਾਊਲ ਕਰਾਰ ਦੇ ਦਿੱਤਾ।
ਮੈਚ ਦੇ 90 ਮਿੰਟ ਤੋਂ ਬਾਅਦ ਦਿੱਤੇ ਗਏ ਵਾਧੂ 10 ਮਿੰਟ ਦਾ ਸਮਾਂ ਖ਼ਤਮ ਹੋਣ ਤੱਕ ਦੋਵੇਂ ਟੀਮਾਂ ਹੋਰ ਗੋਲ ਨਾ ਕਰ ਸਕੀਆਂ ਤੇ ਫਰਾਂਸ ਨੇ ਇਸ ਤਰ੍ਹਾਂ 1-0 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ ਤੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਜ਼ਿਕਰਯੋਗ ਹੈ ਕਿ ਅਰਜਨਟੀਨਾ ਮੌਜੂਦਾ ਵਿਸ਼ਵ ਚੈਂਪੀਅਨ ਟੀਮ ਹੈ ਤੇ ਇਸ ਤਰ੍ਹਾਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਨਾਲ ਟੀਮ ਦੇ ਪ੍ਰਸ਼ੰਸਕਾਂ ਦੇ ਦਿਲ ਨੂੰ ਡੂੰਘੀ ਸੱਟ ਵੱਜੇਗੀ। ਫਰਾਂਸ ਦਾ ਸੈਮੀਫਾਈਨਲ ਮੁਕਾਬਲਾ 5 ਅਗਸਤ ਨੂੰ ਮਿਸਰ ਨਾਲ ਹੋਵੇਗਾ, ਜਦਕਿ ਦੂਜੇ ਸੈਮੀਫਾਈਨਲ 'ਚ ਮੋਰੱਕੋ ਤੇ ਸਪੇਨ ਦੀਆਂ ਟੀਮਾਂ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ।
ਮੈਚ ਖ਼ਤਮ ਹੋਣ 'ਤੇ ਭਿੜੇ ਅਰਜਨਟੀਨਾ ਤੇ ਫਰਾਂਸ ਦੇ ਖਿਡਾਰੀ
ਰੈਫਰੀ ਵੱਲੋਂ ਮੈਚ ਖ਼ਤਮ ਹੋਣ ਦੀ ਸੀਟੀ ਵੱਜਦੇ ਹੀ ਫਰਾਂਸ ਤੇ ਅਰਜਨਟੀਨਾ ਦੇ ਖਿਡਾਰੀ ਤੇ ਸਟਾਫ਼ ਮੈਂਬਰ ਮੈਦਾਨ ਵਿਚਾਲੇ ਹੀ ਭਿੜ ਗਏ। ਇਹ ਦੇਖ ਕੇ ਉੱਥੇ ਦਾ ਮਾਹੌਲ ਕਾਫ਼ੀ ਗਰਮਾ ਗਿਆ ਤੇ ਇਸ ਦੌਰਾਨ ਦੋਵਾਂ ਟੀਮਾਂ ਦੇ ਘੱਟੋ-ਘੱਟ 25-30 ਖਿਡਾਰੀ ਟਨਲ ਵੱਲ ਨੂੰ ਭੱਜ ਗਏ।
ਇਸ ਘਟਨਾ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕੁਝ ਲੋਕ ਕਹਿ ਰਹੇ ਹਨ ਕਿ ਅਰਜਨਟੀਨਾ ਦੇ ਖਿਡਾਰੀਆਂ ਨੇ ਹਾਰ ਦੇ ਗੁੱਸੇ ਕਾਰਨ ਅਜਿਹਾ ਕੀਤਾ ਹੈ। ਫਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ ਤੇ ਇਸ ਦੀ ਪੂਰੀ ਜਾਣਕਾਰੀ ਕੁਝ ਦੇਰ ਬਾਅਦ ਸਾਹਮਣੇ ਆ ਹੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਓਲੰਪਿਕ 'ਚ ਲਕਸ਼ੈ ਸੇਨ ਨੇ ਰਚਿਆ ਇਤਿਹਾਸ, ਸੈਮੀਫਾਈਨਲ 'ਚ ਪਹੁੰਚਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਸ਼ਟਲਰ ਬਣੇ
NEXT STORY