ਤੂਰਿਨ (ਭਾਸ਼ਾ) : ਕਾਈਲਿਨ ਐਮਬਾਪੇ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਫਰਾਂਸ ਨੇ 2 ਗੋਲ ਨਾਲ ਪਛੜਨ ਦੇ ਬਾਅਦ ਵਾਪਸੀ ਕਰਕੇ ਬੈਲਜੀਅਮ ਨੂੰ 3-2 ਨਾਲ ਹਰਾ ਕੇ ਨੇਸ਼ਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਐਮਬਾਪੇ ਨੇ ਪੈਨਲਟੀ ’ਤੇ ਇਕ ਗੋਲ ਕਰਨ ਦੇ ਇਲਾਵਾ ਇਕ ਹੋਰ ਗੋਲ ਕਰਨ ਵਿਚ ਮਦਦ ਕੀਤੀ।
ਥਿਓ ਹਰਨਾਨਡੇਜ ਨੇ ਆਖ਼ਰੀ ਮਿੰਟ ਵਿਚ ਗੋਲ ਕਰਕੇ ਫਰਾਂਸ ਨੂੰ ਫਾਈਨਲ ਵਿਚ ਪਹੁੰਚਾਇਆ, ਜਿੱਥੇ ਐਤਵਾਰ ਨੂੰ ਉਸ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਬੈਲਜੀਅਮ ਨੇ ਪਹਿਲੇ ਹਾਫ ਦੇ ਆਖ਼ਰੀ ਪਲਾਂ ਵਿਚ 2 ਗੋਲ ਕੀਤੇ। ਉਸ ਵੱਲੋਂ ਯਾਨਿਕ ਕਰਾਸਕੋ ਨੇ 37ਵੇਂ ਅਤੇ ਰੋਮੇਲੁ ਲੁਕਾਕੁ ਨੇ 40ਵੇਂ ਮਿੰਟ ਵਿਚ ਗੋਲ ਕੀਤੇ। ਐਮਬਾਪੇ ਨੇ 62ਵੇਂ ਮਿੰਟ ਵਿਚ ਕਰੀਮ ਬੇਜੇਂਮਾ ਲਈ ਗੋਲ ਕੀਤਾ ਅਤੇ ਇਸ ਦੇ 7 ਮਿੰਟ ਬਾਅਦ ਪੈਨਲਟੀ ’ਤੇ ਗੋਲ ਕੀਤਾ। ਸਪੇਨ ਨੇ ਬੁੱਧਵਾਰ ਨੂੰ ਪਹਿਲੇ ਸੈਮੀਫਾਈਨਲ ਵਿਚ ਇਟਲੀ ਨੂੰ ਹਰਾਇਆ ਸੀ।
SRH vs MI : ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ-11 'ਤੇ ਮਾਰੋ ਇਕ ਨਜ਼ਰ
NEXT STORY