ਪੈਰਿਸ : ਭਾਰਤ ਦੇ ਰੋਹਨ ਬੋਪੰਨਾ ਅਤੇ ਰੋਮਾਨੀਆ ਦੇ ਮਾਰਿਅਸ ਕੋਪਿਲ ਨੇ ਸ਼ੁੱਕਰਵਾਰ ਨੂੰ ਇੱਥੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਫ੍ਰੈਂਚ ਓਪਨ ਦੇ ਪੁਰਸ਼ ਡਬਲਜ਼ ਦੇ ਪ੍ਰੀ ਕੁਆਟਰ ਫਾਆਈਨਲ ਵਿਚ ਜਗ੍ਹਾ ਬਣਾਈ ਹੈ। ਬੋਪੰਨਾ ਅਤੇ ਕੋਪਿਲ ਨੇ ਦੂਜੇ ਦੌਰ ਵਿਚ ਬੇਂਜਾਮਿਨ ਬੋਂਜੀ ਅਤੇ ਏਂਟੋਈਨ ਹੁਆਂਗ ਦੀ ਜੋੜੀ ਨੂੰ 1 ਘੰਟੇ 11 ਮਿੰਟ ਤੱਕ ਚੱਲੇ ਮੈਚ ਵਿਚ 6-4, 6-4 ਨਾ ਹਰਾਇਆ। ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਉਸ ਨੂੰ ਹੁਣ ਡੀ ਲਾਜੋਵਿਚ ਅਤੇ ਜੇ ਟਿਪਸਾਰੇਵਿਚ ਦੀ ਸਰਬੀਆਈ ਜੋੜੀ ਨਾਲ ਭਿੜਨਾ ਹੋਵੇਗਾ।
ਦਿਵਿਜ ਸ਼ਰਣ ਅਤੇ ਬ੍ਰਾਜ਼ੀਲ ਦੇ ਉਸਦੇ ਸਾਥੀ ਮਾਰਸੇਲੋ ਡੇਮੋਲਾਈਨਰ ਦੀ ਜੋੜੀ ਹਾਲਾਂਕਿ ਦੂਜੇ ਦੌਰ ਵਿਚ ਸਿੱਧੇ ਸੈੱਟਾਂ ਵਿਚ ਹਾਰ ਕੇ ਬਾਹਰ ਹੋ ਗਈ। ਦਿਵਿਜ ਅਤੇ ਡੇਮੋਲਾਈਨਰ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੂੰ ਹੇਰੀ ਕੋਂਟਿਨੇਨ ਅਤੇ ਜਾਨ ਪੀਅਰਸ ਦੀ 8ਵਾਂ ਦਰਜਾ ਪ੍ਰਾਪਤ ਜੋੜੀ ਹੱਥੋਂ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿਵਿਜ ਅਤੇ ਡੇਮੋਲਾਈਨਰ ਨੂੰ ਬ੍ਰੇਕ ਪੁਆਈਂਟ ਦੇ 2 ਮੌਕੇ ਮਿਲੇ ਪਰ ਦੋਵਾਂ ਮੌਕਿਆਂ 'ਤੇ ਉਹ ਇਸਦਾ ਫਾਇਦਾ ਨਹੀਂ ਚੁੱਕ ਸਕੇ। ਇਨ੍ਹਾਂ ਦੋਵਾਂ ਦਾ ਜੋੜੀ ਦੇ ਰੂਪ 'ਚ ਇਹ ਚੌਥਾ ਟੂਰਨਾਮੈਂਟ ਸੀ।
ਬੰਗਲਾਦੇਸ਼ੀ ਟੀਮ ਲਈ ਵੱਡਾ ਝਟਕਾ, ਅਫਰੀਕਾ ਖਿਲਾਫ ਮੈਚ ਤੋਂ ਪਹਿਲਾਂ ਜਖਮੀ ਹੋਇਆ ਇਹ ਬੱਲੇਬਾਜ਼
NEXT STORY