ਪੈਰਿਸ— ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਸੀਕੋਵਾ ਤੇ ਕੈਟਰੀਨਾ ਸਿਨੀਕੋਵਾ ਦੀ ਜੋੜੀ ਨੇ ਫ਼੍ਰੈਂਚ ਓਪਨ ਟੈਨਿਸ ਗ੍ਰੈਂਡਸਲੈਮ ਦੀ ਮਹਿਲਾ ਡਬਲਜ਼ ਮੁਕਾਬਲੇ ’ਚ ਫ਼ਾਈਨਲ ’ਚ ਪ੍ਰਵੇਸ਼ ਕਰ ਲਿਆ। ਕ੍ਰੇਜਸਿਕੋਵਾ ਤੇ ਸਿਨੀਆਕੋਵਾ ਸੈਮੀਫ਼ਾਈਨਲ ’ਚ ਪੋਲੈਂਡ ਦੀ ਮੈਗਡਾ ਲਿਨੇਟੇ ਤੇ ਅਮਰੀਕਾ ਦੇ ਬਰਨਾਡਾ ਪੇਰਾ ’ਤੇ 6-1, 6-2 ਨਾਲ ਜਿੱਤ ਨਾਲ ਮਹਿਲਾ ਡਬਲਜ਼ ਫ਼ਾਈਨਲ ’ਚ ਪੁਹੰਚੀ। ਕ੍ਰੇਜਸਿਕੋਵਾ ਨੇ ਵੀਰਵਾਰ ਨੂੰ ਮਾਰੀਆ ਸਕਾਰੀ ਨੂੰ ਹਰਾ ਕੇ ਸਿੰਗਲ ਮੁਕਾਬਲੇ ਦੇ ਫ਼ਾਈਨਲ ’ਚ ਵੀ ਜਗ੍ਹਾ ਬਣਾਈ ਹੈ ਜਿਸ ਨਾਲ ਉਹ ਰੋਲਾਂ ਗੈਰਾਂ ’ਚ 2000 ’ਚ ਮੈਰੀ ਪੀਅਰਸ ਦੇ ਬਾਅਦ ਦੋਵੇਂ ਖ਼ਿਤਾਬ ਆਪਣੇ ਨਾਂ ਕਰਨ ਵਾਲੀ ਪਹਿਲੀ ਮਹਿਲਾ ਖਿਡਾਰੀ ਬਣਨ ਦੀ ਕੋਸ਼ਿਸ਼ ਕਰੇਗੀ। ਸਿੰਗਲ ਖ਼ਿਤਾਬੀ ਮੁਕਾਬਲੇ ’ਚ ਉਨ੍ਹਾਂ ਦਾ ਸਾਹਮਣਾ ਰੂਸ ਦੀ ਅਨਾਸਤਾਸੀਆ ਪਾਵਲੀਯੁਚੇਂਕੋਵਾ ਨਾਲ ਹੋਵੇਗਾ।
ਕੁਲਦੀਪ ਦੇ ਬਚਪਨ ਦੇ ਕੋਚ ਦਾ ਵੱਡਾ ਬਿਆਨ, ਟੀਮ ਪ੍ਰਬੰਧਨ ਨੇ ਉਸ ਨਾਲ ਮਤਰੇਈ ਮਾਂ ਵਾਲਾ ਕੀਤਾ ਸਲੂਕ
NEXT STORY