ਸਾਊਥੰਪਟਨ —'ਇਕ ਦੂਸਰੇ ਸੇ ਕਰਤੇ ਹੈਂ ਪਿਆਰ ਹਮ, ਇਕ ਦੂਸਰੇ ਕੇ ਲੀਏ ਬੇਕਰਾਰ ਹਮ' ਇਹ ਬਾਲੀਵੁੱਡ ਦਾ ਗੀਤ ਨਹੀਂ ਸਗੋਂ ਟੀਮ ਇੰਡੀਆ ਦੀ ਸਫਲਤਾ ਦਾ ਮੂਲ ਮੰਤਰ ਬਣ ਗਿਆ ਹੈ ਅਤੇ ਮੈਦਾਨ ਦੇ ਅੰਦਰ ਵਿਰੋਧੀਆਂ ਦੇ ਛੱਕੇ ਛੁਡਾਉਣ ਵਾਲੇ ਵਿਰਾਟ ਦੇ ਵੀਰ ਮੈਦਾਨ ਦੇ ਬਾਹਰ ਵੀ ਜ਼ਿਆਦਾਤਰ ਸਮਾਂ ਬਿਤਾ ਕੇ ਆਪਸੀ ਤਾਲਮੇਲ ਵਧਾ ਰਹੇ ਹਨ।
ਭਾਰਤੀ ਟੀਮ ਮੈਨੇਜਮੈਂਟ ਨੇ ਟੀਮ ਦੇ ਆਪਸੀ ਤਾਲਮੇਲ ਨੂੰ ਵਧਾਉਣ ਲਈ ਕਈ ਗਤੀਵਿਧੀਆਂ ਤੈਅ ਕੀਤੀਆਂ ਹਨ, ਜਿਨ੍ਹਾਂ ਤੋਂ ਦੋਹਰਾ ਫਾਇਦਾ ਹੋ ਰਿਹਾ ਹੈ। ਪਹਿਲਾ ਕਿ ਖੇਡ ਤੋਂ ਥੋੜ੍ਹੀ ਬ੍ਰੇਕ ਮਿਲ ਰਹੀ ਹੈ ਅਤੇ ਦੂਜਾ ਮੈਦਾਨੀ ਪ੍ਰਦਰਸ਼ਨ ਵਿਚ ਨਿਖਾਰ ਲਈ ਮੈਦਾਨ ਦੇ ਬਾਹਰ ਦੀ ਦੋਸਤੀ ਵੀ ਜ਼ਰੂਰੀ ਹੈ। ਭਾਰਤੀ ਟੀਮ ਇਨ੍ਹਾਂ 'ਬਾਂਡਿੰਗ' ਸੈਸ਼ਨਾਂ ਵਿਚ ਵਧ-ਚੜ੍ਹ ਕੇ ਹਿੱਸਾ ਵੀ ਲੈ ਰਹੀ ਹੈ। ਇਸ ਵਿਚ ਕਈ ਮਜ਼ੇਦਾਰ ਖੇਡ ਜਾਂ ਇਕੱਠੇ ਭੋਜਨ ਕਰਨਾ ਸ਼ਾਮਲ ਹੈ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੇ ਪੇਂਟਬਾਲ ਖੇਡਿਆ ਸੀ ਅਤੇ ਹੁਣ ਅਫਗਾਨਿਸਤਾਨ ਵਿਰੁੱਧ ਸ਼ਨੀਵਾਰ ਦੇ ਮੈਚ ਤੋਂ ਪਹਿਲਾਂ ਵੀ ਬ੍ਰੇਕ ਹੈ, ਜਿਸ ਵਿਚ ਆਪਸੀ ਤਾਲਮੇਲ ਵਧਾਉਣ ਲਈ ਕਈ ਗਤੀਵਿਧੀਆਂ ਹੋਣੀਆਂ ਹਨ।
ਬੀ. ਸੀ. ਸੀ. ਆਈ. ਦੇ ਸੀਨੀਅਰ ਅਧਿਕਾਰੀ ਨੇ ਕਿਹਾ, ''ਭਾਰਤੀ ਟੀਮ ਵਿਚ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਦੇ ਸੈਸ਼ਨ ਹੋ ਰਹੇ ਹਨ। ਇਸ ਵਿਚ ਰੋਮਾਂਚਕ ਖੇਡਾਂ ਜਾਂ ਕੁਝ ਹੋਰ ਗਤੀਵਿਧੀਆਂ ਸ਼ਾਮਲ ਹਨ। ਫਿਲਹਾਲ ਖਿਡਾਰੀ ਆਪਣੇ ਪਰਿਵਾਰ ਨਾਲ ਬ੍ਰੇਕ 'ਤੇ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਅਜਿਹੀਆਂ ਗਤੀਵਿਧੀਆਂ ਹੋਣਗੀਆਂ।''
ਵਿਰਾਟ ਕੋਹਲੀ ਟੀਮ ਦਾ ਕਪਤਾਨ ਹੈ, ਜਿਸ ਵਿਚ 'ਲੀਡਰਸ਼ਿਪ ਗਰੁੱਪ' ਵਿਚ ਕੋਹਲੀ, ਰੋਹਿਤ ਸ਼ਰਮਾ ਅਤੇ ਮਹਿੰਦਰ ਸਿੰਘ ਧੋਨੀ ਹਨ। ਕਈ ਵਾਰ 15 ਜਾਂ 12 ਖਿਡਾਰੀਆਂ ਨੂੰ 4 ਦੇ ਗਰੁੱਪਾਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਤਿੰਨੋਂ ਸੀਨੀਅਰ ਖਿਡਾਰੀ ਇਕ-ਇਕ ਗਰੁੱਪ ਵਿਚ ਹੁੰਦੇ ਹਨ। ਅਧਿਕਾਰੀ ਨੇ ਕਿਹਾ, ''ਇਸ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਵੱਖ-ਵੱਖ ਖੇਤਰਾਂ ਦੇ ਖਿਡਾਰੀ ਇਕੱਠੇ ਘੁੰਮਣ ਅਤੇ ਖਾਣਾ ਖਾਣ ਮਤਲਬ ਵਿਜੇ ਸ਼ੰਕਰ ਟੀਮ ਦਾ ਸਭ ਤੋਂ ਨਵਾਂ ਮੈਂਬਰ ਹੈ ਅਤੇ ਤਾਮਿਲਨਾਡੂ ਦਾ ਹੋਣ ਕਾਰਣ ਉਹ ਦਿਨੇਸ਼ ਕਾਰਤਿਕ ਨਾਲ ਸਹਿਜ ਮਹਿਸੂਸ ਕਰੇਗਾ ਪਰ ਕਈ ਵਾਰ ਕਾਰਤਿਕ ਨੂੰ ਕਿਸੇ ਦੂਜੇ ਸੀਨੀਅਰ ਖਿਡਾਰੀ ਦੇ ਨਾਲ ਵੀ ਖਾਣਾ ਖਾਣਾ ਪੈ ਸਕਦਾ ਹੈ। ਇਹ ਜਬਰੀਆਂ ਨਹੀਂ ਹਨ ਪਰ ਸਹਿਜ ਹੋਣਾ ਚਾਹੀਦਾ ਹੈ।''
ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ-2021 ਨਿਊਜ਼ੀਲੈਂਡ 'ਚ
NEXT STORY