ਬੈਂਗਲੁਰੂ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਨਿਲਾਮੀ ਵਿਚ ਫ੍ਰੈਂਚਾਇਜ਼ੀ ਟੀਮਾਂ ਨੇ ਉਨ੍ਹਾਂ ਖਿਡਾਰੀਆਂ ਨੂੰ ਆਪਸ ਵਿਚ ਮਿਲਾ ਦਿੱਤਾ ਹੈ, ਜੋ ਕਦੇ ਇਕ-ਦੂਜੇ ਨਾਲ ਵਿਵਾਦਾਂ ਵਿਚ ਘਿਰੇ ਸਨ, ਜਿਨ੍ਹਾਂ ਵਿਚ ਦੀਪਕ ਹੁੱਡਾ-ਕਰੁਣਾਲ ਪੰਡਯਾ ਅਤੇ ਰਵੀਚੰਦਰਨ ਅਸ਼ਵਿਨ-ਜੋਸ ਬਟਲਰ ਸ਼ਾਮਲ ਹਨ। ਭਾਰਤੀ ਆਫ ਸਪਿਨਰ ਅਸ਼ਵਿਨ ਨੂੰ IPL 2022 ਨਿਲਾਮੀ ਦੇ ਪਹਿਲੇ ਦਿਨ ਰਾਜਸਥਾਨ ਰਾਇਲਸ ਨੇ 5 ਕਰੋੜ ਰੁਪਏ 'ਚ ਖਰੀਦਿਆ ਅਤੇ ਹੁਣ ਉਹ ਇੰਗਲੈਂਡ ਦੇ ਬਟਲਰ ਦੇ ਨਾਲ ਟੀਮ 'ਚ ਹੋਣਗੇ। ਬਟਲਰ ਨੂੰ ਰਾਜਸਥਾਨ ਨੇ ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ ਦੇ ਨਾਲ ਰਿਟੇਨ ਕੀਤਾ ਹੈ।
ਇਹ ਵੀ ਪੜ੍ਹੋ: IPL Auction 2022 : ਸਭ ਤੋਂ ਮਹਿੰਗੇ ਵਿਕਣ ਵਾਲੇ ਟਾਪ 10 ਖਿਡਾਰੀ
ਅਸ਼ਵਿਨ ਅਤੇ ਬਟਲਰ ਨੇ 2019 ਆਈ.ਪੀ.ਐੱਲ. ਵਿਚ ਰਨ ਆਊਟ ਦੀ ਘਟਨਾ ਤੋਂ ਬਾਅਦ ਇਕ-ਦੂਜੇ ਤੋਂ ਦੂਰੀ ਬਣਾ ਲਈ ਸੀ। ਇਹ ਘਟਨਾ ਰਾਜਸਥਾਨ ਰਾਇਲਜ਼ ਦੇ 25 ਮਾਰਚ ਨੂੰ ਜੈਪੁਰ ਵਿਚ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਦੇ ਖਿਲਾਫ਼ ਮੈਚ ਦੌਰਾਨ ਵਾਪਰੀ ਸੀ, ਜਦੋਂ ਅਸ਼ਵਿਨ ਨੇ ਬਟਲਰ ਨੂੰ ਨਾਨ-ਸਟ੍ਰਾਈਕਰ ਐਂਡ 'ਤੇ ਰਨ ਆਊਟ ਕਰ ਦਿੱਤਾ, ਕਿਉਂਕਿ ਉਹ ਉਨ੍ਹਾਂ ਦੇ ਗੇਂਦਬਾਜ਼ੀ ਕਰਨ ਤੋਂ ਪਹਿਲਾਂ ਹੀ ਕ੍ਰੀਜ਼ ਤੋਂ ਬਹੁਤ ਅੱਗੇ ਨਿਕਲ ਗਏ ਸਨ।
ਇਹ ਵੀ ਪੜ੍ਹੋ: IPL ਨਿਲਾਮੀ ਦੇ ਇਤਿਹਾਸ 'ਚ ਯੁਵਰਾਜ ਸਿੰਘ ਦੇ ਬਾਅਦ ਦੂਜੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣੇ ਈਸ਼ਾਨ ਕਿਸ਼ਨ
ਦੂਜੇ ਪਾਸੇ, ਆਲਰਾਊਂਡਰ ਹੁੱਡਾ ਨੇ ਪਿਛਲੇ ਸਾਲ ਬੜੌਦਾ ਰਾਜ ਟੀਮ ਦੇ ਕਪਤਾਨ ਕਰੁਣਾਲ ਪੰਡਯਾ ਨਾਲ ਝਗੜੇ ਤੋਂ ਬਾਅਦ 'ਬਾਇਓ-ਬਬਲ' ਨੂੰ ਛੱਡ ਦਿੱਤਾ ਸੀ। ਸੰਘ ਨੂੰ ਭੇਜੀ ਗਈ ਈਮੇਲ 'ਚ ਹੁੱਡਾ ਨੇ ਕਰੁਣਾਲ 'ਤੇ ਕਈ ਦੋਸ਼ ਲਗਾਏ ਸਨ। ਹੁੱਡਾ ਨੇ ਕਿਹਾ ਸੀ ਕਿ ਕਰੁਣਾਲ ਨੇ ਉਸ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਚੇਤਾਵਨੀ ਦਿੱਤੀ ਸੀ ਕਿ ਉਹ ਇਹ ਯਕੀਨੀ ਕਰਨਗੇ ਕਿ ਉਹ ਕਦੇ ਬੜੌਦਾ ਲਈ ਨਹੀਂ ਖੇਡ ਸਕਣਗੇ। ਕਰੁਣਾਲ 'ਤੇ ਦੁਰਵਿਵਹਾਰ ਦਾ ਦੋਸ਼ ਲਗਾਉਣ ਤੋਂ ਬਾਅਦ ਸਈਅਦ ਮੁਸ਼ਤਾਕ ਅਲੀ ਟਰਾਫੀ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਉਪ-ਕਪਤਾਨ ਹੁੱਡਾ ਹੋਟਲ ਛੱਡ ਕੇ ਚਲੇ ਗਏ ਸਨ। ਹੁੱਡਾ ਨੂੰ ਆਈ.ਪੀ.ਐੱਲ. ਦੀ ਨਵੀਂ ਫਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ ਨੇ 5.75 ਕਰੋੜ ਰੁਪਏ ਵਿਚ ਖਰੀਦਿਆ ਹੈ, ਜਦਕਿ ਕਰੁਣਾਲ ਨੂੰ 8.25 ਕਰੋੜ ਵਿਚ ਖਰੀਦਿਆ ਗਿਆ ਹੈ।
ਇਹ ਵੀ ਪੜ੍ਹੋ: IPL ਮੈਗਾ ਨਿਲਾਮੀ ਤੋਂ ਪਹਿਲਾਂ ਨਜ਼ਰ ਆਈ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਅਤੇ ਪੁੱਤਰ ਆਰੀਅਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਿਤਾਲੀ ਰਾਜ ਦੇ ਅਰਧ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਤੋਂ 62 ਦੌੜਾਂ ਨਾਲ ਹਾਰੀ ਭਾਰਤੀ ਮਹਿਲਾ ਟੀਮ
NEXT STORY