ਰੇਕੇਵੇਕ— ਸਾਬਕਾ ਵਿਸ਼ਵ ਚੈਂਪੀਅਨ ਬਾਬੀ ਫਿਸ਼ਰ ਦੀ ਯਾਦ ਵਿਚ ਆਯੋਜਿਤ ਹੋਣ ਵਾਲੇ ਗਾਮਾ ਰੇਕੇਵੇਕ ਓਪਨ ਵਿਚ ਭਾਰਤ ਦੀ ਉਮੀਦ ਅਭਿਜੀਤ ਗੁਪਤਾ ਤੇ ਤਾਨੀਆ ਸਚਦੇਵਾ ਸਮੇਤ ਗੁਕੇਸ਼ ਡੀ., ਪ੍ਰਗਿਆਨੰਦਾ, ਪਰੁਥੂ ਗੁਪਤਾ ਵਰਗੇ ਖਿਡਾਰੀਆਂ 'ਤੇ ਭਾਰਤ ਦੀ ਉਮੀਦ ਟਿਕੀ ਹੋਈ ਹੈ। ਫਿਲਹਾਲ ਭਾਰਤ ਵਲੋਂ 5 ਰਾਊਂਡਾਂ ਤੋਂ ਬਾਅਦ ਤਾਨੀਆ ਸਚਦੇਵਾ, ਨੰਨਾ ਪ੍ਰਗਿਆਨੰਦਾ ਤੇ ਅਭਿਜੀਤ ਗੁਪਤਾ 3.5 ਅੰਕ ਬਣਾ ਕੇ ਖੇਡ ਰਹੇ ਹਨ ਤੇ ਤਾਨੀਆ ਮਹਿਲਾ ਖਿਡਾਰੀਆਂ ਵਿਚਾਲੇ ਸਭ ਤੋਂ ਅੱਗੇ ਚੱਲ ਰਹੀ ਹੈ। ਤਾਨੀਆ ਨੇ ਹੁਣ ਤਕ 3 ਜਿੱਤਾਂ ਤੇ 1 ਡਰਾਅ ਨਾਲ ਇਹ ਅੰਕ ਹਾਸਲ ਕੀਤੇ ਹਨ। ਉਸ ਨੂੰ ਇਕਲੌਤੀ ਹਾਰ ਦਾ ਸਾਹਮਣਾ ਦੂਜੇ ਰਾਊਂਡ ਵਿਚ ਨੀਦਰਲੈਂਡ ਦੀ ਐਮੀ ਐਰਵਿਨ ਹੱਥੋਂ ਕਰਨਾ ਪਿਆ ਸੀ।
ਅਭਿਜੀਤ ਗੁਪਤਾ ਤੇ ਪ੍ਰਗਿਆਨੰਦਾ ਨੇ ਵੀ ਹੁਣ ਤਕ 3 ਜਿੱਤਾਂ, 1 ਡਰਾਅ ਤੇ 1 ਹਾਰ ਦੇ ਨਾਲ 3.5 ਅੰਕ ਹਾਸਲ ਕੀਤੇ ਹਨ। ਭਾਰਤ ਦਾ ਪਰੁਥੂ ਗੁਪਤਾ ਵੀ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਗ੍ਰੈਂਡ ਮਾਸਟਰ ਟਾਈਟਲ ਦੇ ਬੇਹੱਦ ਨੇੜੇ ਜਾ ਪਹੁੰਚਿਆ ਹੈ ਤੇ ਹੁਣ ਦੇਖਣਾ ਪਵੇਗਾ ਕਿ ਕੀ ਉਹ ਭਾਰਤ ਦਾ ਨਵਾਂ ਗ੍ਰੈਂਡ ਮਾਸਟਰ ਬਣਦਾ ਹੈ ਜਾਂ ਨਹੀਂ। ਲਗਾਤਾਰ 3 ਜਿੱਤਾਂ ਬਾਅਦ ਹਾਲਾਂਕਿ ਉਸ ਨੂੰ ਚੋਟੀ ਦੇ ਖਿਡਾਰੀਆਂ ਸਵੀਡਨ ਦੇ ਨਿਲਸ ਗ੍ਰ੍ਰਾਂਡੀਲਿਊਸ ਤੇ ਨਾਰਵੇ ਦੇ ਆਰੀਅਨ ਤਾਰੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਤੀਯੋਗਿਤਾ ਵਿਚ ਫਿਲਹਾਲ ਇਰਾਨ ਦਾ ਅਲੀਰੇਜਾ ਫਿਰੌਜਾ 4.5 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਿਹਾ ਹੈ। ਪ੍ਰਤੀਯੋਗਿਤਾ ਵਿਚ 32 ਦੇਸ਼ਾਂ ਦੇ 238 ਖਿਡਾਰੀ ਹਿੱਸਾ ਲੈ ਰਹੇ ਹਨ।
ਪੰਜਾਬ 'ਚ ਕੋਹਲੀ ਨੂੰ ਨਸੀਬ ਹੋਈ ਪਹਿਲੀ ਜਿੱਤ, ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ
NEXT STORY