ਨਾਟਿੰਘਮ— ਭਾਰਤੀ ਟੀਮ ਨੂੰ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਜਿਤਾਉਣ ਵਾਲੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਨੂੰ ਨਵੀਂ ਸਲਾਹ ਦਿੱਤੀ ਹੈ। ਇੰਗਲੈਂਡ ਦੀ ਪਿੱਚ ਜੋ ਕਿ ਉਛਾਲ ਲਈ ਜਾਣੀ ਜਾਂਦੀ ਹੈ ਉਸ ਦੇ ਬਾਰੇ 'ਚ ਗਾਂਗੁਲੀ ਨੇ ਕਿਹਾ ਕਿ ਕੋਹਲੀ ਨੂੰ ਸਾਵਧਾਨੀ ਨਾਲ ਕੰਮ ਲੈਣਾ ਪਵੇਗਾ। ਗਾਂਗੁਲੀ ਨੇ ਕਿਹਾ ਕਿ ਜਲਦ ਹੀ ਇਕ ਰੋਜਾ ਸੀਰੀਜ਼ ਸ਼ੁਰੂ ਹੋਣ ਵਾਲੀ ਹੈ। ਇਸ ਦੌਰਾਨ ਇਸ ਪਿੱਚਾਂ 'ਤੇ ਭਾਰਤੀ ਮੱਧਕ੍ਰਮ ਨੂੰ ਮਜਬੂਤੀ ਦੇਣ ਲਈ ਕਪਤਾਨ ਵਿਰਾਟ ਕੋਹਲੀ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਆਉਣਾ ਚਾਹੀਦਾ ਹੈ।

ਜੁਲਾਈ-ਅਗਸਤ 2017 'ਚ ਸ਼੍ਰੀਲੰਕਾ ਦੇ ਦੌਰੇ ਤੋਂ ਬਾਅਦ ਭਾਰਤ ਨੇ ਮਹੱਤਵਪਰਨ ਚੌਥੇ ਨੰਬਰ 'ਤੇ ਛੇਂ ਵੱਖ-ਵੱਖ ਬੱਲੇਬਾਜ਼ਾਂ ਨੂੰ ਉਤਾਰਿਆ ਹੈ ਜਿਸ 'ਚ ਕੇ.ਐੱਲ. ਰਾਹੁਲ, ਕੇਦਾਰ ਜਾਧਵ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ ਅਤੇ ਅਜਿੰਕਯ ਰਹਾਨੇ ਸ਼ਾਮਲ ਹਨ। ਪਰ ਗਾਂਗੁਲੀ ਨੂੰ ਲੱਗਦਾ ਹੈ ਕਿ ਇਸ ਕ੍ਰਮ 'ਤੇ ਕੋਹਲੀ ਸਭ ਤੋਂ ਵਧੀਆ ਦਾਅ ਹੈ।

ਗਾਂਗੁਲੀ ਨੇ ਬੀਤੀ ਰਾਤ ਆਪਣੀ ਕਿਤਾਬ 'ਏ ਸੇਂਚੁਰੀ ਇਜ ਨਾਟ ਐੱਨਫ' ਦੇ ਬ੍ਰਿਟੇਨ 'ਚ ਵਿਮੋਚਨ ਤੋਂ ਬਾਅਦ ਕਿਹਾ ਕਿ ਜੇਕਰ ਤੁਸੀਂ ਟੀ-20 ਸੀਰੀਜ਼ 'ਤੇ ਧਿਆਨ ਦੇ ਦਿੱਤਾ ਤਾਂ ਮੈਨੂੰ ਲੱਗਦਾ ਹੈ ਕਿ ਸਹੀ ਬੱਲੇਬਾਜ਼ੀ ਕ੍ਰਮ ਤਿਆਰ ਕਰ ਲਿਆ ਹੈ। ਰਾਹੁਲ ਦੇ ਤੀਜੇ ਕ੍ਰਮ 'ਤੇ ਆਉਣ ਅਤੇ ਵਿਰਾਟ ਕੋਹਲੀ ਦੇ ਚੌਥੇ ਨੰਬਰ 'ਤੇ ਉਤਰਨ ਦੇ ਨਾਲ ਮੈਨੂੰ ਲੱਗਦਾ ਹੈ ਕਿ ਸਮੱਸਿਆ ਦਾ ਹੱਲ ਹੋ ਗਿਆ ਹੈ। ਅਤੇ ਮੇਰਾ ਮੰਨਣਾ ਹੈ ਕਿ ਵਨਡੇ ਫਾਰਮੈਂਟ 'ਚ ਵੀ ਇਸ ਤਰ੍ਹਾਂ ਕਰਨਾ ਸਹੀ ਹੋਵੇਗਾ।
ਗਾਂਗੁਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੋਹਲੀ (ਆਗਾਮੀ ਸੀਰੀਜ਼ 'ਚ) ਵੀ ਇਸ ਤਰ੍ਹਾਂ ਹੀ ਕਰਨਗੇ। ਉਸ ਦਾ ਮੰਨਣਾ ਹੈ ਕਿ ਇੰਗਲੈਂਡ ਦੀ ਗੇਂਦਬਾਜ਼ੀ 'ਚ ਦਮਖਮ ਨਹੀਂ ਹੈ ਜਿਸ ਨਾਲ ਵਨ ਡੇ ਸੀਰੀਜ਼ 'ਚ ਮਹਿਮਾਨ ਟੀਮ ਨੂੰ ਫਾਇਦਾ ਹੋਵੇਗਾ। ਭਾਰਤ ਨੇ ਇੰਗਲੈਂਡ ਦੌਰੇ ਦੀ ਸਹੀਂ ਸ਼ੁਰੂਆਤ ਕਰਦੇ ਹੋਏ ਹਾਲ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ।

ਸਾਬਕਾ ਕਪਤਾਨ ਨੇ ਕਿਹਾ ਕਿ ਇੰਗਲੈਂਡ ਟੀਮ ਵਧੀਆ ਹੈ। ਉਸ ਦੀ ਬੱਲੇਬਾਜ਼ੀ ਵਧੀ ਹੈ ਪਰ ਗੇਂਦਬਾਜ਼ੀ ਉਸ ਦੇ ਖੇਡ ਦਾ ਕਮਜ਼ੋਰ ਹਿੱਸਾ ਹੈ। ਭਾਰਤ ਜਿਸ ਤਰ੍ਹਾਂ (ਆਸਾਨੀ ਨਾਲ) ਬ੍ਰਿਸਟਲ 'ਚ 200 ਦੌੜਾਂ (ਟੀ-20 ਮੈਚ 'ਚ) ਦਾ ਪਿੱਛਾ ਕਰਦੇ ਹੋਏ ਜਿੱਤਿਆ, ਵਨ ਡੇ ਸੀਰੀਜ਼ 'ਚ ਇੰਗਲੈਂਡ ਦੀ ਗੇਂਦਬਾਜ਼ੀ ਕ੍ਰਮ ਦੇ ਖਿਲਾਫ ਉਸ ਦਾ ਮਨੋਬਲ ਵਧ ਗਿਆ ਹੋਵੇਗਾ। ਹਾਲਾਂਕਿ ਉਸ ਨੂੰ ਨਾਲ ਹੀ ਭਾਰਤੀ ਟੀਮ ਨੂੰ ਇੰਗਲੈਂਡ ਨੂੰ ਲੰਬੀ ਸੀਰੀਜ਼ 'ਚ ਹਲਕੇ 'ਚ ਲੈਣ 'ਤੇ ਆਗਾਹ ਕੀਤਾ। ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਨੂੰ ਧਿਆਨ 'ਚ ਰੱਖਿਆ ਹੋਵੇਗਾ ਕਿ ਇਹ ਲੰਬੇ ਦੌਰੇ ਦੀ ਸ਼ੁਰੂਆਤ ਭਰ ਹੈ ਜਿੱਥੇ ਵਨਡੇ ਸੀਰੀਜ਼ ਦੇ ਬਾਅਦ ਪੰਜ ਟੈਸਟ ਮੈਚ ਖੇਡੇ ਜਾਣੇ ਬਾਕੀ ਹਨ।
ਏਸ਼ੀਆਈ ਤੀਰਅੰਦਾਜ਼ੀ ਮੁਕਾਬਲੇ 'ਚ ਭਾਰਤ ਤੀਜੇ ਨੰਬਰ 'ਤੇ, 4 ਤਮਗੇ ਜਿੱਤੇ
NEXT STORY