ਤਾਈਪੇ— ਭਾਰਤ ਏਸ਼ੀਆ ਕੱਪ ਵਿਸ਼ਪ ਰੈਂਕਿੰਗ ਟੂਰਨਾਮੈਂਟ ਸਟੇਜ 3 'ਚ 3 ਚਾਂਦੀ ਤੇ ਇਕ ਕਾਂਦੀ ਤਮਗਾ ਜਿੱਤ ਕੇ ਈਰਾਨ ਦੇ ਨਾਲ ਸੰਯੁਕਤ ਰੂਪ ਨਾਲ ਤੀਜੇ ਸਥਾਨ 'ਤੇ ਰਿਹਾ। ਟੂਰਨਾਮੈਂਟ 'ਚ ਦੱਖਣੀ ਕੋਰੀਆ ਪਹਿਲੇ ਤੇ ਮੇਜ਼ਬਾਨ ਤਾਈਵਾਨ ਦੂਜੇ ਸਥਾਨ 'ਤੇ ਰਿਹਾ। ਚੱਕਰਵਾਤੀ ਤੂਫਾਨ ਮਾਰੀਆ ਦੇ ਆਉਣ ਦੀ ਆਸ਼ੰਕਾ ਨੂੰ ਦੇਖਦੇ ਹੋਏ ਟੂਰਨਾਮੈਂਟ 2 ਦਿਨ 'ਚ ਖਤਮ ਹੋ ਗਿਆ ਤੇ ਆਖਰੀ ਦਿਨ ਪੁਰਸ਼ਾਂ ਦੀ ਰਿਕਰਵ ਟੀਮ ਤੇ ਕੰਪਾਊਂਡ ਵਿਅਕਤੀਗਤ ਸ਼੍ਰੇਣੀ 'ਚ ਦਿੱਵਿਆ ਧਿਆਲ ਨੇ 2 ਚਾਂਦੀ ਦੇ ਤਮਗੇ ਜਿੱਤੇ। ਸ਼ਾਮ ਦੇ ਸ਼ੈਸਨ 'ਚ ਭਾਰਤ ਦੀ ਮਹਿਲਾ ਰਿਕਰਵ ਟੀਮ ਨੇ ਜਾਪਾਨ ਨੂੰ 6-2 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।
ਦੱਖਣੀ ਕੋਰੀਆਈ ਟੀਮ ਨੇ ਰਿਕਰਵ ਯੁਗਲ 'ਚ ਭਾਰਤ ਦੇ ਸ਼ੁਕਮਣਿ ਬਾਬਰੇਕਰ ਤੇ ਰਿਧੀ ਦੀ ਜੋੜੀ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਦੱਖਣੀ ਕੋਰੀਆ ਦੀ ਟੀਮ ਨੇ ਸ਼ੁਕਮਣਿ ਬਾਬਰੇਕਰ, ਧੀਰਜ ਬੋਮਾਦੇਵਰਾ ਤੇ ਗੋਰਾ ਹੋ ਰੀ ਪੁਰਸ਼ ਰਿਕਰਵ ਟੀਮ ਨੂੰ 5-1 ਨਾਲ ਹਰਾਇਆ।
'ਪਾਕਿਸਤਾਨ ਨੂੰ ਇਜਾਜ਼ਤ ਨਹੀਂ ਦਿੱਤੀ ਤਾਂ ਭਾਰਤੀ ਕੁਸ਼ਤੀ ਸੰਘ ਹੋਵੇਗਾ ਬੈਨ'
NEXT STORY