ਨਵੀਂ ਦਿੱਲੀ— 5 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤ ਨੇ ਆਸਟਰੇਲੀਆ ਉੱਤੇ ਜਿੱਤ ਦਰਜ ਕੀਤੀ। ਮੈਚ ਮੀਂਹ ਕਾਰਨ ਰੋਕਣਾ ਪਿਆ। ਇਸ ਮੈਚ ਵਿਚ ਇੱਕ ਵਾਰ ਫਿਰ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਜਲਵਾ ਦਿੱਸਿਆ, ਮੁਸ਼ਕਲ ਵਿਚ ਫਸੀ ਭਾਰਤੀ ਟੀਮ ਨੂੰ ਇੱਕ ਵਾਰ ਫਿਰ ਧੋਨੀ ਨੇ ਉਭਾਰਿਆ। ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਮੰਨੀਏ ਤਾਂ ਧੋਨੀ ਦੇ ਇਸ ਰੋਲ ਦਾ ਕਰੈਡਿਟ ਕਪਤਾਨ ਵਿਰਾਟ ਕੋਹਲੀ ਨੂੰ ਵੀ ਜਾਂਦਾ ਹੈ।
ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਵਿਰਾਟ ਕੋਹਲੀ ਦਾ ਵਿਸ਼ਵਾਸ ਹੀ ਹੈ , ਜੋ ਧੋਨੀ ਦੇ ਖੇਡ ਵਿਚ ਇੰਨਾ ਬਦਲਾਅ ਦਿਸ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਜਦੋਂ ਤੁਸੀ ਕਾਫ਼ੀ ਲੰਬੇ ਸਮੇਂ ਤੱਕ ਖੇਡ ਲੈਂਦੇ ਹੋ, ਜਿਵੇਂ ਧੋਨੀ 300 ਵਨਡੇ ਤੋਂ ਜ਼ਿਆਦਾ ਖੇਡ ਚੁੱਕੇ ਹਨ। 9000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ ਤਾਂ ਕਪਤਾਨ ਦਾ ਵਿਸ਼ਵਾਸ ਹੋਣਾ ਕਾਫ਼ੀ ਜਰੂਰੀ ਹੈ। ਕੋਹਲੀ ਨੇ ਧੋਨੀ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਜਿਸ ਤਰ੍ਹਾਂ ਚਾਹੇ ਉਹੋ ਜਿਹਾ ਖੇਲ ਸਕਦੇ ਹੈ। ਸੌਰਵ ਨੇ ਕਿਹਾ ਕਿ ਕਪਤਾਨ ਦਾ ਸੀਨੀਅਰ ਖਿਡਾਰੀ ਦੇ ਪ੍ਰਤੀ ਵਿਸ਼ਵਾਸ ਹੋਣਾ ਧੋਨੀ ਦੀ ਇਸ ਸਾਲ ਦੀ ਸਫਲਤਾ ਦਾ ਰਾਜ ਹੈ।
ਧੋਨੀ ਦਾ ਦਿਸਿਆ ਦਮ
ਮੁਸ਼ਕਲ ਹਾਲਾਤ ਵਿੱਚ 36 ਸਾਲ ਦੇ ਧੋਨੀ ਨੇ 79 ਦੌੜਾਂ ਦੀ ਪਾਰੀ ਖੇਡੀ। ਇਹ ਉਨ੍ਹਾਂ ਦਾ ਵਨਡੇ ਵਿਚ 66ਵਾਂ ਅਰਧ ਸੈਂਕੜਾ ਰਿਹਾ। ਜਦੋਂ ਕਿ ਕੌਮਾਂਤਰੀ ਕ੍ਰਿਕਟ ਵਿਚ ਕੁਲ ਮਿਲਾ ਕੇ ਇਹ ਉਨ੍ਹਾਂ ਦਾ 100ਵਾਂ ਅਰਧ ਸੈਂਕੜਾ ਸੀ (ਟੈਸਟ ਵਿਚ 33, ਵਨਡੇ ਵਿਚ 66 ਅਤੇ ਟੀ-20 ਕੌਮਾਂਤਰੀ ਵਿਚ 1)। ਉਨ੍ਹਾਂ ਦੀ ਅਤੇ ਪੰਡਯਾ (83 ਦੌੜਾਂ) ਦੇ ਇਲਾਵਾ ਭੁਵਨੇਸ਼ਵਰ ਕੁਮਾਰ ਦੇ ਅਜੇਤੂ 32 ਦੌੜਾਂ ਦੀ ਬਦੌਲਤ ਭਾਰਤ ਨੇ 50 ਓਵਰਾਂ ਵਿਚ 281/7 ਦੌੜਾਂ ਦੀ ਚੁਣੌਤੀ ਭਰਪੂਰ ਸਕੋਰ ਬਣਾਇਆ। ਮੀਂਹ ਦੀ ਵਜ੍ਹਾ ਨਾਲ 21 ਓਵਰਾਂ ਵਿਚ 164 ਦੌੜਾਂ ਦਾ ਟੀਚਾ ਕੰਗਾਰਬਆਂ 'ਤੇ ਭਾਰੀ ਪਿਆ ਅਤੇ ਭਾਰਤੀ ਟੀਮ ਨੇ ਇਹ ਮੈਚ 26 ਦੌੜਾਂ ਨਾਲ ਜਿੱਤ ਕੇ ਸੀਰੀਜ ਵਿਚ 1-0 ਦੀ ਲੀਡ ਬਣਾ ਲਈ।
ਸਪਾਟ ਫਿਕਸਿੰਗ ਮਾਮਲੇ 'ਚ ਦੋਸ਼ੀ ਸ਼੍ਰੀਸੰਤ ਤੋਂ ਬੈਨ ਹਟਾਉਣ ਦੇ ਖਿਲਾਫ ਬੀ.ਸੀ.ਸੀ.ਆਈ. ਨੇ ਕੀਤੀ ਅਪੀਲ
NEXT STORY