ਕੋਲਕਾਤਾ (ਭਾਸ਼ਾ) : ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਹਾਲਤ ‘ਸਥਿਰ’ ਬਣੀ ਹੋਈ ਹੈ। ਗਾਂਗੁਲੀ ਦਾ ਜਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਉਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। COVID-19 ਲਈ RT-PCR ਟੈਸਟ ਦਾ ਨਤੀਜਾ ਸਕਾਰਾਤਮਕ ਆਉਣ ਤੋਂ ਬਾਅਦ ਗਾਂਗੁਲੀ ਨੂੰ ਸਾਵਧਾਨੀ ਵਜੋਂ ਸੋਮਵਾਰ ਰਾਤ ਨੂੰ ਸ਼ਹਿਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਹੁਣ ਮਣੀਪੁਰ ਦੇ ਖੇਡ ਮੰਤਰੀ ਅਤੇ ਸਾਬਕਾ ਫੁੱਟਬਾਲ ਖਿਡਾਰੀ ਹਾਓਕਿਪ ਨੇ ਫੜਿਆ ਭਾਜਪਾ ਦਾ ਪੱਲਾ
ਵੁਡਲੈਂਡਜ਼ ਹਸਪਤਾਲ ਦੇ ਡਾਇਰੈਕਟਰ ਜਨਰਲ ਅਤੇ ਸੀ.ਈ.ਓ. ਡਾ. ਰੂਪਾਲੀ ਬਾਸੂ ਨੇ ਕਿਹਾ, 'ਹਸਪਤਾਲ ਵਿਚ ਦਾਖ਼ਲ ਹੋਣ ਦੇ ਦੂਜੇ ਦਿਨ ਬੀ.ਸੀ.ਸੀ.ਆਈ. ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਦੇ ਦਿਲ ਦੀ ਧੜਕਣ ਸਥਿਰ (ਹਾਈਮੋਡਾਇਨਾਮਿਕਲੀ ਸਟੇਬਲ) ਹੈ, ਉਨ੍ਹਾਂ ਨੂੰ ਬੁਖਾਰ ਨਹੀਂ ਹੈ ਅਤੇ ਨਕਲੀ ਸਹਾਇਤਾ ਤੋਂ ਬਿਨਾਂ ਸਰੀਰ ਵਿਚ ਆਕਸੀਜਨ ਦਾ ਪੱਧਰ 99 ਫ਼ੀਸਦੀ ਬਣਿਆ ਹੋਇਆ ਹੈ।'
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੜਿਆ ਭਾਜਪਾ ਦਾ ਪੱਲਾ
ਉਨ੍ਹਾਂ ਕਿਹਾ, 'ਬੀਤੀ ਰਾਤ ਉਨ੍ਹਾਂ ਨੇ ਚੰਗੀ ਨੀਂਦ ਲਈ ਅੱਜ ਨਾਸ਼ਤਾ ਅਤੇ ਦੁਪਹਿਰ ਦਾ ਭੋਜਨ ਕੀਤਾ।' ਗਾਂਗੁਲੀ ਨੂੰ ਸੋਮਵਾਰ ਰਾਤ 'ਮੋਨੋਕਲੋਨਲ ਐਂਟੀਬਾਡੀ ਕਾਕਟੇਲ ਥੈਰੇਪੀ' ਦਿੱਤੀ ਗਈ ਸੀ। ਬਿਆਨ ਮੁਤਾਬਕ, 'ਮੈਡੀਕਲ ਬੋਰਡ ਉਨ੍ਹਾਂ ਦੀ ਸਿਹਤ 'ਤੇ ਪੂਰੀ ਨਜ਼ਰ ਰੱਖ ਰਿਹਾ ਹੈ।' ਗਾਂਗੁਲੀ ਨੂੰ ਇਸ ਸਾਲ ਦੀ ਸ਼ੁਰੂਆਤ 'ਚ 2 ਵਾਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਐਂਜੀਓਪਲਾਸਟੀ ਵੀ ਕਰਵਾਈ ਗਈ ਸੀ। ਇਸੇ ਸਾਲ ਉਨ੍ਹਾਂ ਦੇ ਵੱਡੇ ਭਰਾ ਸਨੇਹਸ਼ੀਸ਼ ਗਾਂਗੁਲੀ ਵੀ ਕੋਵਿਡ ਪਾਜ਼ੀਟਿਵ ਪਾਏ ਗਏ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੁਣ ਮਣੀਪੁਰ ਦੇ ਖੇਡ ਮੰਤਰੀ ਅਤੇ ਸਾਬਕਾ ਫੁੱਟਬਾਲ ਖਿਡਾਰੀ ਹਾਓਕਿਪ ਨੇ ਫੜਿਆ ਭਾਜਪਾ ਦਾ ਪੱਲਾ
NEXT STORY