ਨਵੀਂ ਦਿੱਲੀ : ਬੰਗਾਲ ਕ੍ਰਿਕਟ ਸੰਘ (ਕੈਬ) ਦੇ ਪ੍ਰਧਾਨ ਸੌਰਭ ਗਾਂਗੁਲੀ ਨੂੰ ਉਸ ਦੇ ਖਿਲਾਫ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਦੇ ਬਾਵਜੂਦ ਆਈ. ਪੀ. ਐੱਲ. ਟੀਮ ਦਿੱਲੀ ਕੈਪੀਟਲਸ ਦੇ ਡਗਆਊਟ ਵਿਚ ਬੈਠਣ ਤੋਂ ਨਹੀਂ ਰੋਕਿਆ ਜਾਵੇਗਾ ਪਰ ਉਸ ਨੂੰ ਇਸ ਮਾਮਲੇ ਵਿਚ ਬੀ. ਸੀ. ਸੀ. ਆਈ. ਲੋਕਪਾਲ ਦੇ ਸਾਹਮਣੇ ਖੁੱਦ ਹਾਜ਼ਰ ਹੋਣਾ ਪੈ ਸਕਦਾ ਹੈ।

ਬੀ. ਸੀ. ਸੀ. ਆਈ. ਸੂਤਰਾਂ ਮੁਤਾਬਕ ਜਸਟਿਸ ਡੀ. ਕੇ. ਜੈਨ ਇਸ ਮਾਮਲੇ ਵਿਚ ਆਖਰੀ ਫੈਸਲਾ ਦੇਣ ਤੋਂ ਪਹਿਲਾਂ ਇਸ ਸਾਬਕਾ ਭਾਰਤੀ ਕਪਤਾਨ ਦਾ ਪੱਖ ਸੁਣਨਾ ਚਾਹੁੰਦੇ ਹਨ। ਕੋਲਕਾਤਾ ਦੇ 3 ਪ੍ਰਸ਼ੰਸਕ ਭਾਸਵਤੀ ਸਾਂਤੁਆ, ਰਣਜੀਤ ਸੀਲ, ਅਤੇ ਅਭਿਜੀਤ ਮੁਖਰਜੀ ਨੇ ਬੀ. ਸੀ. ਸੀ. ਆਈ. ਲੋਕਪਾਲ ਡੀ. ਕੇ. ਜੈਨ ਨੂੰ ਪੱਤਰ ਲਿੱਖ ਕੇ ਦੋਸ਼ ਲਾਇਆ ਕਿ ਸਾਬਕਾ ਭਾਰਤੀ ਕਪਤਾਨ ਦੀ ਦੁਹਰੀ ਭੂਮਿਕਾ ਹਿੱਤਾਂ ਦੇ ਅੰਤਰਗਤ ਆਉਂਦੀ ਹੈ। ਗਾਂਗੁਲੀ ਨੇ ਲੋਕਪਾਲ ਦੇ ਨੋਟਿਸ 'ਤੇ ਇਨ੍ਹਾਂ ਦੋਸ਼ਾਂ ਦਾ ਸਿਰੇ ਤੋਂ ਖੰਡਨ ਕੀਤਾ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਪੀ. ਟੀ. ਆਈ. ਨੂੰ ਕਿਹਾ, ''ਗਾਂਗੁਲੀ ਨੂੰ ਦਿੱਲੀ ਕੈਪੀਟਲਸ ਦੇ ਡਗਆਊਟ ਵਿਚ ਬੈਠਣ ਤੋਂ ਨਹੀਂ ਰੋਕਿਆ ਗਿਆ ਹੈ। ਇਹ ਮਾਮਲਾ ਹੁਣ ਵੀ ਲੋਕਪਾਲ ਦੇ ਕੋਲ ਪਿਆ ਹੈ ਅਤੇ ਕੋਈ ਕਾਨੂੰਨ ਉਸ ਨੂੰ ਡਗਆਊਟ ਵਿਚ ਹਾਜ਼ਰ ਰਹਿਣ ਤੋਂ ਨਹੀਂ ਰੋਕ ਸਕਦਾ।''

ਬੀ. ਸੀ. ਸੀ. ਆਈ. ਅਧਿਕਾਰੀ ਨੇ ਕਿਹਾ, ''ਹਾਂ ਜੇਕਰ ਉਹ ਕਿਸੇ ਹੋਰ ਜਗ੍ਹਾ 'ਤੇ ਬੈਠਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਫੈਸਲਾ ਹੋਵੇਗਾ। ਜਸਟਿਸ ਜੈਨ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਇਹ ਖਾਸ ਮੈਚ ਉਸ ਦੀ ਚਿੰਤਾ ਨਹੀਂ ਹੈ। ਇਸ ਲਈ ਮਾਮਲਾ ਪਹਿਲਾ ਹੀ ਸਾਫ ਹੋ ਗਿਆ ਹੈ ਪਰ ਜਦੋਂ ਉਨ੍ਹਾਂ ਨੇ ਲੋਕਪਾਲ ਨੂੰ ਆਪਣਾ ਜਵਾਬ ਭੇਜ ਦਿੱਤਾ ਹੈ ਤਾਂ ਫਿਰ ਉਸ ਨੂੰ ਖੁੱਦ ਹਾਜ਼ਰ ਹੋਣ ਦੀ ਜ਼ਰੂਰਤ ਪੈ ਰਹੀ ਹੈ।
ਵਿਸ਼ਵ ਕੱਪ ਟੀਮ ਚੋਂ ਯੁਵਰਾਜ ਤੇ ਰੈਨਾ ਦੀ ਛੁੱਟੀ, ਇਨਾਂ ਦੋ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ
NEXT STORY