ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਅਤੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਇਕ ਵਾਰ ਫਿਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਦੀ ਸਮਰਥਾ 'ਤੇ ਸਵਾਲ ਚੁੱਕੇ ਹਨ। ਗੌਤਮ ਗੰਭੀਰ ਨੇ ਕਿਹਾ ਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਐੱਮ.ਐੱਸ. ਧੋਨੀ ਜਿਹੇ ਖਿਡਾਰੀਆਂ ਦੀ ਵਜ੍ਹਾ ਨਾਲ ਹੀ ਭਾਰਤੀ ਟੀਮ ਲਈ ਕਾਮਯਾਬ ਕਪਤਾਨ ਬਣੇ ਹੋਏ ਹਨ ਜਦਕਿ ਆਈ. ਪੀ. ਐੱਲ. 'ਚ ਉਨ੍ਹਾਂ ਨੂੰ ਖੁਦ ਨੂੰ ਸਾਬਤ ਕਰਨਾ ਹੈ।

ਇਕ ਵੈੱਬਸਾਈਟ ਨੂੰ ਇੰਟਰਵਿਊ 'ਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਕਿਹਾ, ''ਵਿਰਾਟ ਕੋਹਲੀ ਨੇ ਵਿਸ਼ਵ ਕੱਪ 'ਚ ਚੰਗੀ ਕਪਤਾਨੀ ਕੀਤੀ। ਦਰਅਸਲ ਨੈਸ਼ਨਲ ਟੀਮ 'ਚ ਰੋਹਿਤ ਸ਼ਰਮਾ ਅਤੇ ਐੱਮ. ਐੱਸ. ਧੋਨੀ ਜਿਹੇ ਖਿਡਾਰੀ ਹਨ। ਇਨ੍ਹਾਂ ਖਿਡਾਰੀਆਂ ਦੇ ਸਹਿਯੋਗ ਦੀ ਬਦੌਲਤ ਹੀ ਵਿਰਾਟ ਕੋਹਲੀ ਚੰਗੀ ਕਪਤਾਨੀ ਕਰ ਸਕਦੇ ਹਨ। ਇਸ ਲਈ ਕੋਹਲੀ ਦੀ ਕਪਤਾਨੀ ਕੌਮਾਂਤਰੀ ਮੈਚਾਂ 'ਚ ਚੰਗੀ ਦਿਸਦੀ ਹੈ।''

ਗੰਭੀਰ ਨੇ ਅੱਗੇ ਕਿਹਾ, ''ਮੈਂ ਆਪਣੀ ਗੱਲ ਨੂੰ ਲੈ ਕੇ ਇਮਾਨਦਾਰ ਰਿਹਾ ਹਾਂ। ਮੈਂ ਜਦੋਂ ਵੀ ਇਸ ਬਾਰੇ ਗੱਲ ਕੀਤੀ, ਤਾਂ ਪੂਰੀ ਇਮਾਨਦਾਰੀ ਨਾਲ ਕੀਤੀ। ਤੁਸੀਂ ਤੁਲਨਾ ਕਰੋ ਕਿ ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਲਈ ਕੀ ਹਾਸਲ ਕੀਤਾ ਹੈ। ਧੋਨੀ ਨੇ ਚੇਨਈ ਸੁਪਰ ਕਿੰਗਸ ਲਈ ਕੀ ਕੀਤਾ ਹੈ ਅਤੇ ਫਿਰ ਰਾਇਲ ਚੈਲੰਜਰਜ਼ ਨੂੰ ਵਿਰਾਟ ਕੋਹਲੀ ਦੀ ਕਪਤਾਨੀ 'ਚ ਕੀ ਮਿਲਿਆ ਹੈ। ਤੁਹਾਨੂੰ ਫਰਕ ਸਾਫ ਨਜ਼ਰ ਆਵੇਗਾ।''
ਚਾਇਨਾ ਓਪਨ 'ਚ ਸਾਈ ਪ੍ਰਣੀਤ ਦੀ ਜੇਤੂ ਸ਼ੁਰੂਆਤ, ਦੂਜੇ ਦੌਰ ਬਣਾਈ ਜਗ੍ਹਾ
NEXT STORY