ਸਪੋਰਟਸ ਡੈਸਕ- ਨਿਊਜ਼ੀਲੈਂਡ ਖ਼ਿਲਾਫ਼ ਟੀ-20 ਕੌਮਾਂਤਰੀ ਸੀਰੀਜ਼ ਦੇ ਪਹਿਲੇ ਤੇ ਦੂਜੇ ਮੈਚ 'ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ਹਾਸਲ ਕਰਕੇ ਅਜੇਤੂ ਬੜ੍ਹਤ ਹਾਸਲ ਕੀਤੀ। ਹਾਰਦਿਕ ਪੰਡਯਾ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਸ ਸੀਰੀਜ਼ 'ਚ ਜਗ੍ਹਾ ਨਹੀਂ ਦਿੱਤੀ ਗਈ । ਜਦਕਿ ਹਾਰਦਿਕ ਪੰਡਯਾ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ 'ਤੇ ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਉਹ ਮਜ਼ਬੂਤ ਵਾਪਸੀ ਕਰੇਗਾ।
ਇਹ ਵੀ ਪੜ੍ਹੋ : ਪੇਂਗ ਮਾਮਲੇ 'ਚ ਚੀਨ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਲੈਣ ਦੀ WTA ਦੀ ਚਿਤਾਵਨੀ ਦੇ ਪੱਖ 'ਚ ਨੋਵਾਕ
ਗੰਭੀਰ ਨੇ ਕਿਹਾ, 'ਤੁਹਾਨੂੰ ਇਕ ਦਿਨ 'ਚ ਨੰਬਰ 6 ਨਹੀਂ ਮਿਲਣਗੇ ਤੇ ਨਾ ਹੀ ਤੁਹਾਨੂੰ ਇਸ ਦਾ ਕੋਈ ਬਦਲ ਮਿਲੇਗਾ ਤੇ ਤੁਸੀਂ ਹਾਰਦਿਕ ਪੰਡਯਾ ਨੂੰ ਵੀ ਗਿਣ ਨਹੀਂ ਸਕਦੇ। ਲੋਕਾਂ ਨੇ ਉਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਹੈ, ਪਰ ਜੇਕਰ ਉਹ ਖ਼ੁਦ ਨੂੰ ਫਿੱਟ ਰਖਦਾ ਹੈ, ਨਿਯਮਿਤ ਗੇਂਦਬਾਜ਼ੀ ਕਰਦਾ ਹੈ, ਲੈਅ 'ਚ ਵਾਪਸ ਆਉਂਦਾ ਹੈ ਤਾਂ ਉਸ ਨੂੰ ਯਕੀਨੀ ਤੌਰ 'ਤੇ ਮੌਕਾ ਮਿਲਣਾ ਚਾਹੀਦਾ ਹੈ, ਉਹ ਅਜੇ ਵੀ ਯੁਵਾ ਹੈ। ਗੰਭੀਰ ਨੇ ਕਿਹਾ, ਪਰ ਇਸ ਦੇ ਨਾਲ ਹੀ ਜੇਕਰ ਤੁਸੀਂ ਹੋਰਨਾਂ ਖਿਡਾਰੀਆਂ ਨੂੰ ਮੌਕਾ ਦਿੰਦੇ ਹੋ ਤਾਂ ਹੀ ਤੁਸੀਂ ਉਸ ਦੀ ਅਹਿਮੀਅਤ ਨੂੰ ਸਮਝ ਸਕੋਗੇ।
ਗੰਭੀਰ ਨੇ ਚੋਣਕਰਤਾਵਾਂ ਤੋਂ ਇਕ ਜਾਂ ਦੋ ਅਸਫਲਤਾਵਾਂ ਦੇ ਬਾਅਦ ਪਲੇਇੰਗ ਇਲੈਵਨ 'ਚ ਬਦਲਾਅ ਨਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਚੋਣ ਪੈਨਲ ਤੋਂ ਖਿਡਾਰੀਆਂ 'ਤੇ ਕੁਝ ਵਿਸ਼ਵਾਸ ਦਿਖਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ, 'ਜੇਕਰ ਤੁਸੀਂ ਹਰ ਸੀਰੀਜ਼ ਦੇ ਬਾਅਦ ਖਿਡਾਰੀ ਬਦਲਦੇ ਰਹੋਗੇ ਤਾਂ ਤੁਸੀਂ ਆਪਣੀ ਸਰਵਸ੍ਰੇਸ਼ਠ ਪਲੇਇੰਗ ਇਲੈਵਨ ਨਹੀਂ ਪ੍ਰਾਪਤ ਕਰ ਸਕੋਗੇ। ਇਸ ਦੇਸ਼ 'ਚ ਹਰ ਖਿਡਾਰੀ ਲਈ ਬਦਲ ਹੈ, ਭਾਰਤ 'ਚ ਅਸੀਂ ਜਿੰਨੀ ਕ੍ਰਿਕਟ ਖੇਡਦੇ ਹਾਂ, ਕੋਈ ਵੀ ਅਜੇਤੂ ਨਹੀਂ ਹੈ। ਪਰ ਖਿਡਾਰੀਆਂ ਦੀ ਕਾਬਲੀਅਤ ਨੂੰ ਸਮਝਣ ਲਈ ਲੰਬੀ ਸਮਾਂ ਮਿਆਦ ਲਈ ਭੂਮਿਕਾ ਦੇ ਨਾਲ ਭਰੋਸਾ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : IND vs NZ : ਟਿਮ ਸਾਊਦੀ ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ 'ਚ ਮਿਲੀ ਮਿਲੀ ਹਾਰ ਦਾ ਦੱਸਿਆ ਮੁੱਖ ਕਾਰਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੇਂਗ ਮਾਮਲੇ 'ਚ ਚੀਨ ਤੋਂ ਟੂਰਨਾਮੈਂਟ ਦੀ ਮੇਜ਼ਬਾਨੀ ਲੈਣ ਦੀ WTA ਦੀ ਚਿਤਾਵਨੀ ਦੇ ਪੱਖ 'ਚ ਨੋਵਾਕ
NEXT STORY