ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਕਈ ਰਿਕਾਰਡ ਆਪਣੇ ਨਾਂ ਕੀਤੇ ਪਰ ਮੈਚ 'ਚ ਗੇਲ ਆਪਣਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ ਉਹ 99 ਦੌੜਾਂ 'ਤੇ ਜੋਫ੍ਰਾ ਆਰਚਰ ਦੀ ਗੇਂਦ 'ਤੇ ਬੋਲਡ ਹੋ ਗਏ। ਸੈਂਕੜਾ ਬਣਾਉਣ ਤੋਂ ਪਹਿਲਾਂ ਆਊਟ ਹੋਣ ਦਾ ਗੁੱਸਾ ਸਾਫ ਗੇਲ ਦੇ ਚਿਹਰੇ 'ਤੇ ਦਿਖ ਰਿਹਾ ਸੀ ਅਤੇ ਉਨ੍ਹਾਂ ਨੇ ਜ਼ੋਰ ਨਾਲ ਆਪਣੇ ਬੱਲੇ ਨੂੰ ਜ਼ਮੀਨ 'ਤੇ ਮਾਰਿਆ। ਗੇਲ ਦੀ ਇਸ ਹਰਕਤ ਦਾ ਹੁਣ ਸੱਚ ਸਾਹਮਣੇ ਆਇਆ ਹੈ।
ਦਰਅਸਲ ਪੰਜਾਬ ਦੀ ਪਾਰੀ ਖਤਮ ਹੋਣ ਤੋਂ ਬਾਅਦ ਗੇਲ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਨੂੰ ਅੱਜ ਦੇ ਮੈਚ 'ਚ ਸੈਂਕੜਾ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ ਅਤੇ 99 ਦੌੜਾਂ 'ਤੇ ਆਊਟ ਹੋ ਗਏ। ਗੇਲ ਨੇ ਕਿਹਾ ਕਿ ਭਾਵੇਂ ਹੀ ਮੈਂ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਇਹ ਮੇਰੇ ਲਈ ਸੈਂਕੜੇ ਤੋਂ ਘੱਟ ਨਹੀਂ ਹੈ।
ਗੇਲ ਨੇ ਅੱਗੇ ਕਿਹਾ ਕਿ 99 ਦੌੜਾਂ 'ਤੇ ਆਊਟ ਹੋਣਾ ਬਦਕਿਸਮਤੀ ਹੈ ਪਰ ਖੇਡ 'ਚ ਇਹ ਚੀਜ਼ਾ ਹੁੰਦੀਆਂ ਰਹਿੰਦੀਆਂ ਹਨ। ਫਿਰ ਵੀ ਮੈਂ ਵਧੀਆ ਮਹਿਸੂਸ ਕਰ ਰਿਹਾ ਹਾਂ। ਸੱਚ ਕਹਾਂ ਤਾਂ ਇਹ ਸਿਰਫ ਮਾਨਸਿਕਤਾ ਦਾ ਖੇਡ ਹੈ। ਮੈਂ ਖੇਡ ਦਾ ਇਸ ਸਮੇਂ ਬਹੁਤ ਆਨੰਦ ਲੈ ਰਿਹਾ ਹੈ। ਮੈਂ ਆਈ. ਪੀ. ਐੱਲ. ਟਰਾਫੀ ਨੂੰ ਆਪਣੇ ਕੋਲ ਦੇਖਣਾ ਚਾਹੁੰਦਾ ਹਾਂ ਪਰ ਅਜੇ ਰਸਤਾ ਦੂਰ ਹੈ।
ਹਾਰ ਤੋਂ ਨਿਰਾਸ਼ ਕੇ.ਐੱਲ. ਰਾਹੁਲ ਨੇ ਦੱਸਿਆ- ਕਿੱਥੇ ਹੋਈ ਗਲਤੀ
NEXT STORY