ਸਪੋਰਟ ਡੈਸਕ- ਜਰਮਨ ਬਾਡੀਬਿਲਡਰ ਜੋ ਲਿੰਡਨਰ ਜਿਨ੍ਹਾਂ ਨੂੰ ਆਨਲਾਈਨ 'ਜੋਏਸਥੈਟਿਕਸ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਦੀ ਅਚਾਨਕ ਦਿਮਾਗ ਦੀ ਨਾੜੀ ਫਟਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਦੁਖੀ ਪ੍ਰੇਮਿਕਾ ਨੀਚਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ- "ਉਹ ਮੇਰੀਆਂ ਬਾਹਾਂ 'ਚ ਸੀ ... ਇਹ ਬਹੁਤ ਤੇਜ਼ੀ ਨਾਲ ਹੋ ਰਿਹਾ ਸੀ ... 3 ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਗਰਦਨ 'ਚ ਦਰਦ ਹੈ ... ਸਾਨੂੰ ਅਸਲ 'ਚ ਉਦੋਂ ਤੱਕ ਇਸ ਦਾ ਅਹਿਸਾਸ ਨਹੀਂ ਹੋਇਆ।

ਹੁਣ ਬਹੁਤ ਦੇਰ ਹੋ ਗਈ ਹੈ। ਨੀਚਾ ਨੇ ਕਿਹਾ ਕਿ ਉਨ੍ਹਾਂ ਦੀ ਅਚਾਨਕ ਧਮਨੀਵਿਸਫਾਰ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਅਤੇ ਸ਼ਾਨਦਾਰ ਸ਼ਖਸੀਅਤ ਲਈ ਉਨ੍ਹਾਂ ਨੂੰ ਯਾਦ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਦੇ ਦੋਸਤ ਨੋਏਲ ਡੇਜ਼ਲ ਨੇ ਕਿਹਾ ਕਿ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਜੋਅ। ਮੈਂ ਅਜੇ ਵੀ ਤੁਹਾਡੇ ਜਵਾਬ ਦੀ ਉਡੀਕ 'ਚ ਆਪਣਾ ਫ਼ੋਨ ਚੈੱਕ ਕਰਦਾ ਰਹਿੰਦਾ ਹਾਂ ਤਾਂ ਜੋ ਅਸੀਂ ਜਿਮ 'ਚ ਮਿਲ ਸਕੀਏ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲਿਬਨਾਨ ਨੂੰ ਸ਼ੂਟਆਊਟ ਕਰ ਭਾਰਤ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਿਆ
NEXT STORY