ਲੰਦਨ- ਫਲੋਰੀਅਨ ਵਿਰਟਜ਼ ਨੇ 2 ਗੋਲ ਕੀਤੇ ਤੇ 2 ਗੋਲਾਂ ’ਚ ਮਦਦ ਕੀਤੀ, ਜਿਸ ਨਾਲ ਜਰਮਨੀ ਨੇ 2 ਵਾਰ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਵਿਸ਼ਵ ਕੱਪ ਫੁੱਟਬਾਲ ਤੋਂ ਪਹਿਲਾਂ ਦੇ ਦੋਸਤਾਨਾ ਮੈਚਾਂ ’ਚ ਸਵਿਟਜ਼ਰਲੈਂਡ ਨੂੰ 4-3 ਨਾਲ ਹਰਾਇਆ ਜਦਕਿ ਮਿਕੇਲ ਓਯਾਰਜ਼ਾਬਲ ਦੇ 2 ਗੋਲਾਂ ਦੀ ਮਦਦ ਨਾਲ ਸਪੇਨ ਨੇ ਸਰਬੀਆ ਨੂੰ 3-0 ਨਾਲ ਹਰਾਇਆ।
ਹੋਰਨਾਂ ਮੈਚਾਂ ’ਚ ਬੇਨ ਵ੍ਹਾਈਟ ਨੇ ਇੰਗਲੈਂਡ ਦੀ ਟੀਮ ’ਚ ਵਾਪਸੀ ਕਰਦੇ ਹੋਏ ਗੋਲ ਕੀਤਾ ਪਰ ਫਿਰ ਸਟਾਪੇਜ ਟਾਈਮ ’ਚ ਪੈਨਲਟੀ ਦੇ ਦਿੱਤੀ, ਜਿਸ ਨਾਲ ਇੰਗਲੈਂਡ ਨੇ ਉਰੂਗਵੇ ਦੇ ਨਾਲ 1-1 ਨਾਲ ਡਰਾਅ ਖੇਡਿਆ ਜਦਕਿ ਨੀਦਰਲੈਂਡ ਨੇ ਐਮਸਟਰਡਮ ’ਚ ਨਾਰਵੇ ਨੂੰ 2-1 ਨਾਲ ਹਰਾਇਆ। ਇੰਗਲੈਂਡ ਦੇ ਕੋਚ ਥਾਮਸ ਟਿਊਸ਼ਲ ਦਾ ਵ੍ਹਾਈਟ ਦੀ ਚੋਣ ਕਰਨਾ ਹੈਰਾਨ ਕਰਨ ਵਾਲਾ ਸੀ, ਕਿਉਂਕਿ 4 ਸਾਲ ਪਹਿਲਾਂ ਉਹ ਵਿਸ਼ਵ ਕੱਪ ਦੇ ਵਿਚਾਲੇ ਹੀ ਆਪਣੇ ਸਾਥੀਆਂ ਨੂੰ ਛੱਡ ਕੇ ਚਲਾ ਗਿਆ ਸੀ।
ਜਦੋਂ ਮੈਚ ’ਚ 21 ਮਿੰਟ ਬਚੇ ਹੋਏ ਸਨ ਤਦ ਆਰਸਨੈੱਲ ਦੇ ਡਿਫੈਂਡਰ ਫਿਕਾਯੋ ਟੋਮੋਰੀ ਦੀ ਜਗ੍ਹਾ ਉਸ ਨੂੰ ਮੈਦਾਨ ’ਤੇ ਉਤਾਰਿਆ ਗਿਆ। ਵੈਂਬਲੀ ’ਚ ਮੌਜੂਦ 80,000 ਦਰਸ਼ਕਾਂ ’ਚੋਂ ਕੁਝ ਨੇ ਉਸ ਦੀ ਹੂਟਿੰਗ ਵੀ ਕੀਤੀ। ਹੋਰ ਮੈਚਾਂ ’ਚ ਅਲਜੀਰੀਆ ਨੇ ਗਵਾਟੇਮਾਲਾ ਨੂੰ 7-0 ਨਾਲ ਤੇ ਮਿਸਰ ਨੇ ਸਾਊਦੀ ਅਰਬ ਨੂੰ 4-0 ਨਾਲ ਹਰਾਇਆ। ਮੋਰੱਕੋ ਨੇ ਇਕਵਾਡੋਰ ਦੇ ਨਾਲ 1-1 ਨਾਲ ਡਰਾਅ ਖੇਡਿਆ।
IPL 2026: CSK vs RR; ਆਪਣੀਆਂ ਪੁਰਾਣੀਆਂ ਟੀਮਾਂ ਵਿਰੁੱਧ ਖੇਡਣਗੇ ਸੈਮਸਨ ਅਤੇ ਜਡੇਜਾ
NEXT STORY