ਆਬੂ ਧਾਬੀ (ਭਾਸ਼ਾ) : ਸ਼ੁਭਮਨ ਗਿੱਲ ਅਤੇ ਨਿਤੀਸ਼ ਰਾਣਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਪਹਿਲੇ ਪੜਾਅ ਵਿਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਪਰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਮੁੱਖ ਸਲਾਹਕਾਰ (ਮੈਂਟਰ) ਡੇਵਿਡ ਹੱਸੀ ਦਾ ਮੰਨਣਾ ਹੈ ਕਿ ਇਹ ਦੋਵੇਂ ਟੂਰਨਾਮੈਂਟ ਦੇ ਦੂਜੇ ਪੜਾਅ ਵਿਚ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ਨੂੰ ਹੈਰਾਨ ਕਰ ਸਕਦੇ ਹਨ। ਕੇ.ਕੇ.ਆਰ. ਦੇ ਪਹਿਲੇ 7 ਮੈਚਾਂ ਵਿਚ ਗਿੱਲ ਨੇ 132 ਅਤੇ ਰਾਣਾ ਨੇ 201 ਦੌੜਾਂ ਬਣਾਈਆਂ। ਭਾਰਤ ਵਿਚ ਟੂਰਨਾਮੈਂਟ ਦੇ ਜੈਵ-ਸੁਰੱਖਿਅਤ ਵਾਤਾਵਰਣ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਦੇ ਬਾਅਦ ਆਈ.ਪੀ.ਐਲ. ਨੂੰ ਮਈ ਵਿਚ ਮੁਲਤਵੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ: IPL-14 ਅੱਜ ਤੋਂ, ਜਾਣੋਂ ਤੁਹਾਡੀਆਂ ਪਸੰਦੀਦਾ ਟੀਮਾਂ ਦੇ ਮੁਕਾਬਲੇ ਕਦੋਂ ਅਤੇ ਕਿਸ ਦੇ ਨਾਲ ਹਨ
ਹੱਸੀ ਨੇ ਹਾਲਾਂਕਿ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਭਾਰਤੀ ਖਿਡਾਰੀਆਂ ਦੀ ਅਗਲੀ ਪੀੜ੍ਹੀ ਕਰਾਰ ਦਿੰਦੇ ਹੋਏ ਕਿਹਾ ਕਿ ਟੀਮ ਨੂੰ ਉਨ੍ਹਾਂ ਤੋਂ ਕਾਫ਼ੀ ਉਮੀਦ ਹੈ। ਉਨ੍ਹਾਂ ਕਿਹਾ, ‘ਦੋਵੇਂ ਹੀ ਬਿਹਤਰੀਨ ਖਿਡਾਰੀ ਹਨ ਅਤੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ਲਈ ਵਚਨਬੱਧ ਹਨ। ਉਹ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿਚ ਵੀ ਖੇਡ ਚੁੱਕੇ ਹਨ।’ ਹੱਸੀ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ਨੂੰ ਹੈਰਾਨ ਕਰਨ ਵਾਲੇ ਹਨ ਅਤੇ ਉਹ ਭਾਰਤੀ ਖਿਡਾਰੀਆਂ ਦੀ ਅਗਲੀ ਪੀੜ੍ਹੀ ਹਨ, ਸਿਰਫ਼ ਇਕ ਜਾਂ ਦੋ ਸੀਰੀਜ਼ ਲਈ ਨਹੀਂ, ਸਗੋਂ ਇਕ ਦਹਾਕੇ ਤੱਕ ਉਹ ਆਪਣੀ ਛਾਪ ਛੱਡ ਸਕਦੇ ਹਨ।’ ਉਨ੍ਹਾਂ ਨੇ ਉਮੀਦ ਜਤਾਈ ਕਿ ਕਪਤਾਨ ਈਓਨ ਮੋਰਗਨ ਦੂਜੇ ਪੜਾਅ ਵਿਚ ਚੰਗਾ ਪ੍ਰਦਰਸ਼ਨ ਕਰਨਗੇ। ਪਹਿਲੇ ਪੜਾਅ ਵਿਚ ਉਹ ਦੌੜਾਂ ਬਣਾਉਣ ਲਈ ਜੂਝਦੇ ਰਹੇ ਸਨ। ਹੱਸੀ ਨੇ ਕਿਹਾ, ‘ਕਪਤਾਨ ਦੇ ਰੂਪ ਵਿਚ ਉਹ ਅੱਗੇ ਵੱਧ ਕੇ ਅਗਵਾਈ ਕਰਨ ਵਾਲਾ ਹੈ। ਸਾਨੂੰ ਉਨ੍ਹਾਂ ਤੋਂ ਕੁੱਝ ਵੱਡੀਆਂ ਪਾਰੀਆਂ ਦੀ ਜ਼ਰੂਰਤ ਹੈ।’
ਇਹ ਵੀ ਪੜ੍ਹੋ: ਹੈਰਾਨੀਜਨਕ: ਨਹਾਉਂਦੇ ਸਮੇਂ ਅਚਾਨਕ ਅੱਗ ਦੇ ਗੋਲੇ ’ਚ ਬਦਲਿਆ 4 ਸਾਲਾ ਮਾਸੂਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੈਗਨਸ ਕਾਰਲਸਨ ਬਣਿਆ ਨਾਰਵੇ ਸ਼ਤਰੰਜ 2021 ਦਾ ਜੇਤੂ, ਲਾਈ ਖਿਤਾਬੀ ਹੈਟ੍ਰਿਕ
NEXT STORY