ਕੋਲਕਾਤਾ– ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਨੇ ਕਿਹਾ ਹੈ ਕਿ ਟੀਮ ਦਾ ਨੌਜਵਾਨ ਖਿਡਾਰੀ ਸ਼ੁਭਮਨ ਗਿੱਲ ਇਸ ਸਾਲ ਅਗਵਾਈ ਸਮੂਹ ਵਿਚ ਸ਼ਾਮਲ ਹੋਵੇਗਾ। ਆਈ. ਪੀ. ਐੱਲ. ਇਸ ਸਾਲ 19 ਸਤੰਬਰ ਤੋਂ 10 ਨਵੰਬਰ ਤੱਕ ਯੂ. ਏ. ਈ. ਵਿਚ ਹੋਣਾ ਹੈ। ਕੇ. ਕੇ. ਆਰ. ਦੀ ਟੀਮ ਕਪਤਾਨ ਦਿਨੇਸ਼ ਕਾਰਤਿਕ ਤੇ ਉਪ ਕਪਤਾਨ ਇਯੋਨ ਮੋਰਗਨ ਦੀ ਅਗਵਾਈ ਵਿਚ ਇਸ ਸਾਲ ਟੂਰਨਾਮੈਂਟ ਵਿਚ ਉਤਰੇਗੀ। ਕੇ. ਕੇ. ਆਰ. ਨੇ ਦੋ ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ ਹੈ।
ਮੈਕਕੁਲਮ ਨੇ ਕਿਹਾ, ''ਸ਼ੁਭਮਨ ਵਿਚ ਚੰਗੀ ਪ੍ਰਤਿਭਾ ਹੈ ਤੇ ਉਹ ਇਕ ਚੰਗਾ ਲੜਕਾ ਵੀ ਹੈ। ਉਹ ਇਸ ਸਾਲ ਸਾਡੇ ਅਗਵਾਈ ਸਮੂਹ ਦਾ ਵੀ ਹਿੱਸਾ ਹੋਵੇਗਾ। ਉਹ ਨੌਜਵਾਨ ਹੈ ਪਰ ਮੈਂ ਭਰੋਸਾ ਕਰਦਾ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਇਕ ਚੰਗਾ ਲੀਡਰ ਬਣਨ ਲਈ ਖਿਡਾਰੀ ਜ਼ਿਆਦਾ ਲੰਬਾ ਖੇਡਿਆ ਹੋਵੇ। '' ਉਸ ਨੇ ਕਿਹਾ,''ਇਹ ਤੁਹਾਡੇ 'ਤੇ ਹੈ ਕਿ ਤੁਸੀਂ ਆਪਣੇ ਲੀਡਰ ਦੇ ਨਾਲ ਕਿਹੋ ਜਿਹਾ ਰਵੱਈਆ ਅਪਣਾਉਂਦੇ ਹੋ। ਇਹ ਹਮੇਸ਼ਾ ਚੰਗਾ ਹੁੰਦਾ ਹੈ ਕਿ ਤੁਹਾਡੀ ਟੀਮ ਵਿਚ ਹੋਰ ਵੀ ਲੀਡਰ ਹੋਣ। ਸਾਡੇ ਲਈ ਸ਼ੁਭਮਨ ਉਹ ਖਿਡਾਰੀ ਹੈ।''
ENG vs PAK : ਮੌਸਮ ਖਰਾਬ ਰਹਿਣ 'ਤੇ ਜਲਦ ਸ਼ੁਰੂ ਹੋਵੇਗਾ ਇੰਗਲੈਂਡ-ਪਾਕਿ ਦਾ ਤੀਜਾ ਟੈਸਟ
NEXT STORY