ਪੁਣੇ— ਫ੍ਰੈਂਚਾਈਜ਼ੀ ਪੁਣੇਰੀ ਪਲਟਨ ਨੇ ਲੀਗ ਦੇ ਆਗਾਮੀ ਛੇਵੇਂ ਸੈਸ਼ਨ ਦੇ ਲਈ ਬੁੱਧਵਾਰ ਨੂੰ ਗਿਰੀਸ਼ ਇਰਨਾਕ ਨੂੰ ਕਪਤਾਨ ਬਣਾਉਣ ਦਾ ਐਲਾਨ ਕੀਤਾ ਹੈ। ਗਿਰੀਸ਼ ਪੰਜਵੇਂ ਸੈਸ਼ਨ ਤੋਂ ਪੁਣੇਰੀ ਪਲਟਨ ਨਾਲ ਜੁੜੇ ਹਨ।

ਮੀਡੀਆ ਬਿਆਨ ਦੇ ਮੁਤਾਬਕ ਪੁਣੇਰੀ ਪਲਟਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਲਾਸ਼ ਕਾਂਡਪਾਲ ਅਤੇ ਮੁੱਖ ਕੋਚ ਅਸ਼ਾਨ ਕੁਮਾਰ ਨੇ ਆਗਾਮੀ ਸੈਸ਼ਨ ਦੇ ਲਈ ਟੀਮ ਦੀ ਜਰਸੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਗਿਰੀਸ਼ ਇਸ ਸੈਸ਼ਨ 'ਚ ਟੀਮ ਦੀ ਕਪਤਾਨੀ ਸੰਭਾਲਣਗੇ। ਉਨ੍ਹਾਂ ਦੀ ਅਗਵਾਈ ਦੀ ਸਮਰਥਾ ਨੂੰ ਦੇਖਦੇ ਹੋਏ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਛੇਵੇਂ ਸੈਸ਼ਨ 'ਚ ਟੀਮ ਦੇ ਪ੍ਰਦਰਸ਼ਨ ਨੂੰ ਸੁਧਾਰਨ 'ਚ ਮਦਦ ਕਰਨਗੇ।
Asia Cup: ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਫਾਈਨਲ ਮੈਚ
NEXT STORY