ਸਿਡਨੀ- ਆਸਟ੍ਰੇਲੀਆਈ ਦੇ ਸੀਨੀਅਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਮੰਨਿਆ ਕਿ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਤਰਜੀਹ ਦੇਣ ਲਈ ਪਿਛਲੇ ਸਮੇਂ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਮੁਨਾਫੇ ਵਾਲੀਆਂ ਪੇਸ਼ਕਸ਼ਾਂ ਨੂੰ ਠੁਕਰਾਇਆ ਸੀ, ਜਿਸ ਨਾਲ ਉਸ ਨੂੰ ਆਪਣੀ ਖੇਡ ’ਚ ਸੁਧਾਰ ਕਰਨ ’ਚ ਮਦਦ ਮਿਲੀ। ਪਿਛਲੇ ਹਫ਼ਤੇ ਹੋਈ ਨਿਲਾਮੀ ’ਚ 2 ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੇ ਸਟਾਰਕ ਨੂੰ 24 ਕਰੋੜ 75 ਲੱਖ ਰੁਪਏ ’ਚ ਸ਼ਾਮਲ ਕੀਤਾ ਅਤੇ 2015 ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ ਉਹ ਆਈ. ਪੀ. ਐੱਲ. ਦਾ ਹਿੱਸਾ ਹੋਵੇਗਾ।
ਇਹ ਵੀ ਪੜ੍ਹੋ-ਪਹਿਲਵਾਨ ਬਜਰੰਗ ਪੂਨੀਆ ਨੇ 'ਪਦਮ ਸ਼੍ਰੀ' ਕੀਤਾ ਵਾਪਸ, PM ਨਿਵਾਸ ਦੇ ਬਾਹਰ ਫੁੱਟਪਾਥ 'ਤੇ ਰੱਖਿਆ ਪੁਰਸਕਾਰ
ਸਟਾਰਕ ਨੇ ਕਿਹਾ ਕਿ ਆਈ. ਪੀ. ਐੱਲ. ਦੌਰਾਨ ਬ੍ਰੇਕ ਨਾਲ ਉਸ ਨੂੰ ਤਾਜ਼ਾ ਹੋਣ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਫਿੱਟ ਰਹਿਣ ’ਚ ਮਦਦ ਮਿਲੀ। ਆਈ. ਪੀ. ਐੱਲ. ’ਚ ਸਟਾਰਕ ਪਿਛਲੀ ਵਾਰ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਸੀ। ਉਹ ਆਈ. ਪੀ. ਐੱਲ. ’ਚ ਹੁਣ ਤੱਕ ਸਿਰਫ਼ ਇਸੇ ਟੀਮ ਵੱਲੋਂ ਹੀ ਖੇਡਿਆ ਹੈ। ਬੈਂਗਲੁਰੂ ਨੇ 2014 ’ਚ ਸਟਾਰਕ ਨੂੰ ਕਰਾਰ ਕੀਤਾ ਸੀ ਅਤੇ ਉਸ ਨੇ ਹੁਣ ਤੱਕ 27 ਮੈਚਾਂ ’ਚ 7.17 ਦੀ ਆਰਥਿਕ ਦਰ ਨਾਲ 34 ਵਿਕਟਾਂ ਲਈਆਂ ਹਨ ਅਤੇ ਉਸ ਦਾ ਸਰਸ੍ਰੇਸ਼ਠ ਪ੍ਰਦਰਸ਼ਨ 15 ਦੌੜਾਂ ਦੇ ਕੇ 4 ਵਿਕਟਾਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਟਾਟਾ ਸਟੀਲ ਗੋਲਫ ਟੂਰ - ਗੰਗਜੀ, ਚੀਮਾ, ਭੁੱਲਰ ਸੰਯੁਕਤ ਤੌਰ 'ਤੇ ਸਿਖਰ 'ਤੇ
NEXT STORY