ਨਵੀਂ ਦਿੱਲੀ– ਭਾਰਤੀ ਗੋਲਫ ਯੂਨੀਅਨ (ਆਈ. ਜੀ. ਯੂ.) ਦੇ 5 ਰਾਜ ਸੰਘਾਂ ਨੂੰ ਆਗਾਮੀ ਚੋਣਾਂ ਤੋਂ ਪਹਿਲਾਂ ਚੋਣ ਅਧਿਕਾਰੀ ਓ. ਪੀ. ਗਰਗ ਨੇ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਸੰਘਾਂ ’ਤੇ ‘ਲੱਗਭਗ ਗੈਰ-ਮੌਜੂਦ’ ਹੋਣ ਤੇ ਸੰਚਾਲਨ ਸੰਸਥਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਹਿਮਾਚਲ ਪ੍ਰਦੇਸ਼ ਪ੍ਰੋਏਮ ਗੋਲਫ ਸੰਘ, ਅਰੁਣਾਚਲ ਪ੍ਰਦੇਸ਼ ਗੋਲਫ ਸੰਘ, ਮੱਧ ਪ੍ਰਦੇਸ਼ ਗੋਲਫ ਸੰਘ, ਨਾਗਾਲੈਂਡ ਗੋਲਫ ਸੰਘ ਤੇ ਸਿੱਕਮ ਰਾਜ ਗੋਲਫ ਸੰਘ ਉਹ 5 ਸੰਘ ਹਨ, ਜਿਨ੍ਹਾਂ ਨੂੰ 15 ਦਸੰਬਰ ਨੂੰ ਹੋਣ ਵਾਲੀਆ ਚੋਣਾਂ ਤੋਂ ਪਾਬੰਦੀਸ਼ੁਦਾ ਕੀਤਾ ਗਿਆ ਹੈ। ਇਲਾਹਾਬਾਦ ਹਾਈ ਕੋਰਟ ਦੇ ਰਿਟਾ. ਜੱਜ ਗਰਗ ਨੇ ਆਈ. ਜੀ. ਯੂ. ਦੀ ਤਕਨੀਕੀ ਕਮੇਟੀ ਦੇ ਮੁਖੀ ਤੇ ਪ੍ਰੀਸ਼ਦ ਦੇ ਮੈਂਬਰ ਸ਼ਿਆਮ ਸੁੰਦਰ ਦੀ ਸ਼ਿਕਾਇਤ ’ਤੇ ਸੋਮਵਾਰ ਨੂੰ ਇਨ੍ਹਾਂ ਸੰਘਾਂ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ।
ਚੈਂਪੀਅਨਜ਼ ਟਰਾਫੀ ਦੇ ਇਸ ਮਹੱਤਵਪੂਰਨ ਫੈਸਲੇ ਲਈ 29 ਨੂੰ ਮੀਟਿੰਗ ਕਰੇਗਾ ICC
NEXT STORY