ਵਾਂਗਲਸ (ਜਰਮਨੀ), (ਭਾਸ਼ਾ)- ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਵੇਸੇਨਹਾਸ ਸ਼ਤਰੰਜ ਚੈਲੰਜ ਦੇ ਪਹਿਲੇ ਦਿਨ ਇਕ ਤੋਂ ਬਾਅਦ ਇਕ ਜਿੱਤ ਦਰਜ ਕਰਦੇ ਹੋਏ ਵਿਸ਼ਵ ਦੇ ਨੰਬਰ ਇਕ ਖਿਡਾਰੀ ਨਾਰਵੇ ਦੇ ਮੈਗਨਸਨ ਕਾਰਲਸਨ, ਅਰਮੇਨੀਆ ਦੇ ਲੇਵੋਨ ਅਰੋਨੀਅਨ ਤੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾਇਆ। ਹਾਲਾਂਕਿ ਗੁਕੇਸ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਕਿਉਂਕਿ ਉਸ ਨੇ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਖ਼ਿਲਾਫ਼ ਪਹਿਲੀ ਗੇਮ ਵਿੱਚ ਸਾਰੇ ਅੰਕ ਗੁਆ ਦਿੱਤੇ ਸਨ ਪਰ ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਲੈਅ ਵਿੱਚ ਆ ਗਿਆ ਅਤੇ ਚਾਰ ਵਿੱਚੋਂ ਤਿੰਨ ਅੰਕ ਜਿੱਤ ਲਏ।
ਇਸ ਨਾਲ ਉਹ ਜਰਮਨੀ ਦੇ ਵਿਨਸੇਂਟ ਕੇਮਰ (3.5 ਅੰਕ) ਤੋਂ ਬਾਅਦ ਰੈਪਿਡ ਵਰਗ 'ਚ ਸੰਯੁਕਤ ਦੂਜੇ ਸਥਾਨ 'ਤੇ ਹੈ। ਨੋਦਿਰਬੇਕ ਅਬਦੁਸਤਾਰੋਵ ਨੇ ਪਹਿਲੇ ਦਿਨ ਇਕ ਵੀ ਗੇਮ ਨਹੀਂ ਗੁਆਇਆ ਪਰ ਉਸ ਦੇ ਅੰਕ ਗੁਕੇਸ਼ ਦੇ ਬਰਾਬਰ ਹਨ। ਕਾਰਲਸਨ, ਫਿਰੋਜ਼ਾ ਅਤੇ ਅਮਰੀਕੀ ਫੈਬੀਆਨੋ ਕਾਰੂਆਨਾ $200,000 ਡਾਲਰ ਦੇ ਟੂਰਨਾਮੈਂਟ ਵਿੱਚ ਦੋ-ਦੋ ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਨਾਕਆਊਟ ਗੇੜ ਲਈ ਅੱਠ ਖਿਡਾਰੀਆਂ ਵਿਚਾਲੇ 'ਜੋੜੀ' ਦੀ ਚੋਣ ਕਰਨ ਲਈ ਤੇਜ਼ ਫਾਰਮੈਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨਾਕਆਊਟ ਨਿਯਮਾਂ ਦੇ ਮੁਤਾਬਕ, ਜੋ ਵੀ ਪਹਿਲੇ ਸਥਾਨ 'ਤੇ ਰਹੇਗਾ, ਉਸ ਦਾ ਸਾਹਮਣਾ ਆਖਰੀ ਸਥਾਨ 'ਤੇ ਰਹਿਣ ਵਾਲੇ ਖਿਡਾਰੀ ਨਾਲ ਹੋਵੇਗਾ।
ਮੇਸੀ 'ਤੇ ਨਾਰਾਜ਼ਗੀ ਕਾਰਨ ਚੀਨ 'ਚ ਅਰਜਨਟੀਨਾ ਦਾ ਦੋਸਤਾਨਾ ਮੈਚ ਰੱਦ
NEXT STORY