ਸਪੋਰਟਸ ਡੈਸਕ— ਅਫਗਾਨਿਸਤਾਨ ਦੇ ਕਪਤਾਨ ਗੁਲਬਦੀਨ ਨਾਇਬ ਨੇ ਬੰਗਲਾਦੇਸ਼ ਖਿਲਾਫ ਸੋਮਵਾਰ ਨੂੰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਐਤਵਾਰ ਨੂੰ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ''ਅਸੀਂ ਤਾਂ ਡੁੱਬਾਂਗੇ ਸਨਮ, ਤੁਹਾਨੂੰ ਵੀ ਲੈ ਡੁਬਾਂਗੇ।'' ਟੂਰਨਾਮੈਂਟ 'ਚ ਅਫਗਾਨਿਸਤਾਨ ਨੇ ਅਜੇ ਤਕ ਆਪਣੇ ਸਾਰੇ 6 ਮੈਚ ਗੁਆਏ ਹਨ ਅਤੇ ਉਹ ਟੂਰਨਾਮੈਂਟ 'ਚੋਂ ਬਾਹਰ ਹੋ ਚੁੱਕਾ ਹੈ। ਬੰਗਲਾਦੇਸ਼ ਨੂੰ ਆਪਣੀਆਂ ਉਮੀਦਾਂ ਬਰਕਰਾਰ ਰਖਣ ਲਈ ਅਫਗਾਨਿਸਤਾਨ 'ਤੇ ਹਰ ਹਾਲਾਤ 'ਤੇ ਜਿੱਤ ਦਰਜ ਕਰਨੀ ਹੋਵੇਗੀ।

ਬੰਗਲਾਦੇਸ਼ ਦੀ ਟੀਮ ਚੰਗੀ ਲੈਅ 'ਚ ਹੈ ਅਤੇ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਜਿਹੀਆਂ ਟੀਮਾਂ ਨੂੰ ਹਰਾ ਚੁੱਕੀ ਹੈ ਅਤੇ ਉਸ ਦੇ ਇਰਾਦੇ ਬੁਲੰਦ ਹਨ। ਜਦਕਿ ਅਫਗਾਨਿਸਤਾਨ ਦੀ ਟੀਮ ਵੀ ਭਾਰਤ ਨੂੰ ਜ਼ਬਰਦਸਤ ਟੱਕਰ ਦੇਣ ਦੇ ਬਾਅਦ ਪੂਰੇ ਜੋਸ਼ 'ਚ ਹੈ ਅਤੇ ਬੰਗਲਾਦੇਸ਼ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕਰਨਾ ਚਾਹੇਗੀ। ਮੈਚ ਤੋਂ ਪਹਿਲਾਂ ਮੀਡੀਆ ਵੱਲੋਂ ਗੁਲਬਦੀਨ ਤੋਂ ਜਦੋਂ ਬੰਗਲਾਦੇਸ਼ ਖਿਲਾਫ ਮੈਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਕਿਹਾ, ''ਅਸੀਂ ਤਾਂ ਡੁੱਬਾਂਗੇ ਸਨਮ, ਤੁਹਾਨੂੰ ਵੀ ਲੈ ਡੁੱਬਾਂਗੇ।''
ਮੈਕੁਲਮ ਦਾ ਬਿਆਨ, ਇਸ ਟੀਮ ਕੋਲ ਹੈ ਵਰਲਡ ਚੈਂਪੀਅਨ ਬਣਨ ਦਾ ਸੁਨਿਹਰੀ ਮੌਕਾ
NEXT STORY