ਹੈਦਰਾਬਾਦ- ਦਮਦਾਰ ਵਿਦੇਸ਼ੀ ਖਿਡਾਰੀਆਂ ਨਾਲ ਭਰੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਦੇ ਆਖਰੀ-11 ਖਿਡਾਰੀਆਂ ਵਿਚ ਜਗ੍ਹਾ ਬਣਾਉਣਾ ਮਾਰਟਿਨ ਗੁਪਟਿਲ ਲਈ ਮੁਸ਼ਕਿਲ ਹੈ ਪਰ ਨਿਊਜ਼ੀਲੈਂਡ ਦਾ ਇਹ ਤਜਰਬੇਕਾਰ ਬੱਲੇਬਾਜ਼ ਆਈ. ਪੀ. ਐੱਲ. ਦੌਰਾਨ ਅਫਗਾਨਿਸਤਾਨ ਦੇ ਚਮਤਕਾਰੀ ਸਪਿਨਰ ਰਾਸ਼ਿਦ ਖਾਨ ਵਿਰੁੱਧ ਨੈੱਟ 'ਤੇ ਅਭਿਆਸ ਕਰ ਕੇ ਆਗਾਮੀ ਵਿਸ਼ਵ ਕੱਪ ਦੀ ਤਿਆਰੀ ਕਰਨਾ ਚਾਹੁੰਦਾ ਹੈ। ਟੀਮ 'ਚ 4 ਵਿਦੇਸ਼ੀ ਖਿਡਾਰੀ ਹੀ ਹੋ ਸਕਦੇ ਹਨ ਤੇ ਹੈਦਰਾਬਾਦ ਦੀ ਇਸਟੀਮ 'ਚ ਡੇਵਿਡ ਵਾਰਨਰ, ਜਾਨੀ , ਰਾਸ਼ਿਦ ਖਾਨ ਤੇ ਸ਼ਾਕਿਬ ਅਲ ਹਸਨ ਇਸ ਜਗ੍ਹਾ ਦੇ ਲਈ ਪਹਿਲੀ ਪਸੰਦ ਹਨ। ਕਪਤਾਨ ਕੇਨ ਵਿਲੀਅਮਸਨ ਦੇ ਫਿੱਟ ਹੋਣ ਤੋਂ ਬਾਅਦ ਗੁਪਟਿਲ ਦੇ ਲਈ ਸਥਿਤੀ ਹੋਰ ਮੁਸ਼ਕਿਲ ਹੋ ਜਾਵੇਗੀ ਪਰ ਉਹ ਇਸ ਸਮੇਂ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੇ ਹਨ।

ਗੁਪਟਿਲ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਿਦ ਵਿਰੁੱਧ ਜ਼ਿਆਦਾ ਬੱਲੇਬਾਜ਼ੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਮੈਂ 2 ਸਾਲ ਪਹਿਲਾਂ ਕੈਰੇਬੀਅਨ ਪ੍ਰੀਮੀਅਰ ਲੀਗ ਦੇ 2 ਮੈਚਾਂ 'ਚ ਉਸਦਾ ਸਾਹਮਣਾ ਕੀਤਾ ਹੈ। ਉਹ ਸ਼ਾਨਦਾਰ ਗੇਂਦਬਾਜ਼ ਹੈ। ਉਸਦਾ ਸਾਹਮਣਾ ਕਰਨਾ ਮੁਸ਼ਕਿਲ ਹੈ ਕਿਉਂਕਿ ਉਹ ਤੇਜ਼ ਗੇਂਦ ਸੁੱਟਦਾ ਹੈ। ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦੀ ਟੀਮ 8 ਜੂਨ ਨੂੰ ਅਫਗਾਨਿਸਤਾਨ ਦੇ ਵਿਰੁੱਧ ਖੇਡੇਗੀ।
ਬੈਂਗਲੁਰੂ 'ਚ ਪੁਰਾਣੇ ਰੰਗ 'ਚ ਦਿਖੇ ਯੁਵੀ, ਲਗਾਏ ਲਗਾਤਾਰ 3 ਛੱਕੇ
NEXT STORY