ਬੈਂਗਲੁਰੂ— ਬੈਂਗਲੁਰੂ ਦੇ ਮੈਦਾਨ 'ਤੇ ਕ੍ਰਿਕਟ ਫੈਨਸ ਨੂੰ ਇਕ ਵਾਰ ਫਿਰ ਤੋਂ ਪੁਰਾਣਾ ਯੁਵਰਾਜ ਸਿੰਘ ਦੇਖਣ ਨੂੰ ਮਿਲਿਆ। ਇਸ ਵਾਰ ਮੁੰਬਈ ਇੰਡੀਅਨਜ਼ ਟੀਮ ਵਲੋਂ ਖੇਡ ਰਹੇ ਯੁਵਰਾਜ ਨੇ 14ਵੇਂ ਓਵਰ 'ਚ ਯੁਜਵੇਂਦਰ ਚਾਹਲ ਦੀਆਂ ਗੇਂਦਾਂ 'ਤੇ 3 ਧਮਾਕੇਦਾਰ ਛੱਕੇ ਲਗਾਏ। ਯੁਵਰਾਜ ਨੇ ਇਹ ਛੱਕੇ ਲਗਾਤਾਰ 3 ਗੇਂਦਾਂ 'ਤੇ 3 ਛੱਕੇ ਲਗਾਏ। ਇਸਦੇ ਨਾਲ ਹੀ ਸੀਜ਼ਨ 'ਚ ਉਹ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਲਿਸਟ 'ਚ ਕ੍ਰਿਸ ਗੇਲ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਆ ਗਏ ਹਨ।

ਮੈਚ ਤੋਂ ਪਹਿਲਾਂ ਵੀ ਦੱਸ ਚੁੱਕੇ ਸਨ- ਦਰਸ਼ਕ ਦੇਖਣਗੇ ਵਧੀਆ ਕ੍ਰਿਕਟ

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਯੁਵਰਾਜ ਨੇ ਕਿਹਾ ਸੀ ਕਿ ਉਹ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਖੁਦ ਨੂੰ ਜ਼ਿਆਦਾ ਫਿੱਟ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਯੁਵੀ ਨੂੰ ਪੂਰੀ ਉਮੀਦ ਹੈ ਕਿ ਦਰਸ਼ਕਾਂ ਨੂੰ ਵਧੀਆ ਕ੍ਰਿਕਟ ਦੇਖਣ ਨੂੰ ਮਿਲੇਗੀ। ਯੁਵਰਾਜ ਨੇ ਕਿਹਾ ਕਿ ਮੈਂ ਆਪਣੀ ਫਿੱਟਨੈੱਸ 'ਤੇ ਪੂਰਾ ਧਿਆਨ ਦਿੱਤਾ ਹੈ।
ਮੈਚ ਤੋਂ ਬਾਅਦ ਮਾਂਕਡਿੰਗ ਬਾਰੇ ਕੋਈ ਚਰਚਾ ਨਹੀਂ ਕੀਤੀ : ਉਨਾਦਕਤ
NEXT STORY