ਨਵੀਂ ਦਿੱਲੀ— ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਰਜੁਨ ਪੁਰਸਕਾਰ ਲਈ ਸਟਾਰ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਅਤੇ ਸਟ੍ਰਾਈਕਰ ਜੇ.ਜੇ. ਲਾਲਪੇਖਲੁਵਾ ਦੇ ਨਾਂ ਦੀ ਸਿਫਾਰਸ਼ ਕਰਨਗੇ। ਇਹ ਦੂਜੀ ਵਾਰ ਹੈ ਜਦੋਂ ਮਹਾਸੰਘ ਨੇ ਇਨ੍ਹਾਂ ਦੋਹਾਂ ਦੇ ਨਾਂ ਦੀ ਸਿਫਾਰਸ਼ ਕੀਤੀ ਹੈ।
2017 'ਚ ਏ.ਆਈ.ਐੱਫ.ਐੱਫ. ਨੇ ਗੁਰਪ੍ਰੀਤ ਅਤੇ ਜੇ.ਜੇ. ਦੇ ਨਾਲ ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਬੇਮਬੇਮ ਦੇਵੀ ਦੇ ਨਾਂ ਦੀ ਵੀ ਸਿਫਾਰਸ਼ ਕੀਤੀ ਸੀ ਜਿਨ੍ਹਾਂ ਨੂੰ ਇਸ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ। ਏ.ਆਈ.ਐੱਫ.ਐੱਫ. ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ, ''ਹਾਂ, ਅਸੀਂ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕਰ ਰਹੇ ਹਾਂ ਅਤੇ ਛੇਤੀ ਹੀ ਅਧਿਕਾਰਤ ਪੱਤਰ ਭੇਜਾਂਗੇ।
ਇਨ੍ਹਾਂ 2 ਟੀਮਾਂ ਨੂੰ ਮਿਲਿਆ ਅੰਤਰਰਾਸ਼ਟਰੀ ਵਨ ਡੇ ਟੀਮ ਦਾ ਦਰਜਾ, ICC ਨੇ ਕੀਤਾ ਐਲਾਨ
NEXT STORY