ਲੰਡਨ- ਐਰਲਿੰਗ ਹਾਲੈਂਡ ਦੇ ਆਖਰੀ ਪਲਾਂ ’ਚ ਪੈਨਲਟੀ ’ਤੇ ਕੀਤੇ ਗੋਲ ਦੀ ਬਦੌਲਤ ਮਾਨਚੈਸਟਰ ਸਿਟੀ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ’ਚ ਲਿਵਰਪੂਲ ਨੂੰ 2-1 ਨਾਲ ਹਰਾ ਕੇ ਖਿਤਾਬ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦੇ ਰੱਖਿਆ। ਨਾਰਵੇ ਦੇ ਹੈਲੈਂਡ ਨੇ ਦੂਜੇ ਹਾਫ ਦੇ ਇੰਜਰੀ ਟਾਈਮ ’ਚ ਗੋਲ ਕਰ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ।
ਮਾਨਚੈਸਟਰ ਸਿਟੀ ਦੀ ਟੀਮ 25 ਮੈਚਾਂ ’ਚੋਂ 50 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਹੁਣ ਉਸ ਦੇ ਅਤੇ ਚੋਟੀ ’ਤੇ ਚੱਲ ਰਹੇ ਆਰਸਨੈੱਲ ਵਿਚਾਲੇ 6 ਅੰਕਾਂ ਦਾ ਫਰਕ ਹੈ। ਲਿਵਰਪੂਲ ਨੂੰ 74ਵੇਂ ਮਿੰਟ ’ਚ ਡੋਮੀਨਿਕ ਜੋਬੋਜ਼ਲਾਈ ਨੇ ਬੜ੍ਹਤ ਦਿਵਾਈ ਸੀ ਜਿਸ ਤੋਂ 10 ਮਿੰਟ ਬਾਅਦ ਬਰਨਾਰਡੋ ਸਿਲਵਾ ਨੇ ਸਕੋਰ 1-1 ਕਰ ਦਿੱਤਾ। ਹਾਲੈਂਡ ਨੇ ਇਸ ਤੋਂ ਬਾਅਦ ਪੈਨਲਟੀ ’ਤੇ ਗੋਲ ਕਰ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ।
ਇਕ ਹੋਰ ਮੁਕਾਬਲੇ ’ਚ ਕ੍ਰਿਸਟਲ ਪੈਲੇਸ ਨੇ ਬ੍ਰਾਈਟਨ ਨੂੰ 1-0 ਨਾਲ ਹਰਾ ਕੇ 12 ਮੈਚਾਂ ਤੋਂ ਚੱਲੇ ਆ ਰਹੇ ਜਿੱਤ ਦੇ ਇੰਤਜ਼ਾਰ ਨੂੰ ਖਤਮ ਕੀਤਾ।
ਮੱਧ ਪ੍ਰਦੇਸ਼ ਨੂੰ ਹਰਾ ਕੇ ਜੰਮੂ-ਕਸ਼ਮੀਰ ਸੈਮੀਫਾਈਨਲ ’ਚ ਪੁੱਜਾ
NEXT STORY