ਸਪੋਰਸਟ ਡੈਸਕ — ਗੈਰ ਦਰਜਾ ਪ੍ਰਾਪਤ ਗਾਰਬਾਇਨ ਮੁਗੁਰੂਜਾ ਨੇ ਫ਼ਾਰਮ 'ਚ ਪਰਤਦੇ ਹੋਏ ਪਹਿਲੀ ਵਾਰ ਆਸਟਰੇਲੀਆਈ ਓਪਨ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਜਿੱਥੇ ਉਨ੍ਹਾਂ ਦਾ ਸਾਹਮਣਾ ਦੋ ਵਾਰ ਦੀ ਗਰੈਂਡਸਲੈਮ ਚੈਂਪੀਅਨ ਸਿਮੋਨਾ ਹਾਲੇਪ ਨਾਲ ਹੋਵੇਗਾ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਪੇਨ ਦੀ ਮੁਗੁਰੂਜਾ ਨੇ ਰੂਸ ਦੀ 30ਵੇਂ ਦਰਜੇ ਦੀ ਅਨਾਸਤਾਸੀਆ ਪੇਵਲਿਊਸ਼ੇਂਕੋਵਾ ਨੂੰ 7-5, 6-3 ਨਾਲ ਹਰਾਇਆ ਸੀ। ਉਥੇ ਹੀ ਦੂਜੇ ਪਾਸੇ ਹਾਲੇਪ ਨੇ ਐਸਤੋਨੀਆ ਦੀ ਐਨੇਟ ਕੋਂਟਾਵੇਟ ਨੂੰ 6-1, 6-1 ਨਾਲ ਹਰਾਇਆ। ਹਾਲੇਪ ਇਕ ਵੀ ਸੈੱਟ ਗੁਆਏ ਬਿਨਾਂ ਇੱਥੇ ਤੱਕ ਪੁੱਜੀ ਹੈ ਅਤੇ 2018 ਫਰੈਂਚ ਓਪਨ, 2019 ਵਿੰਬਲਡਨ ਤੋਂ ਬਾਅਦ ਉਸ ਦੀਆਂ ਨਜ਼ਰਾਂ ਇੱਥੇ ਖਿਤਾਬ ਜਿੱਤਣ 'ਤੇ ਹੈ। ਦੂਜੇ ਸੈਮੀਫਾਈਨਲ 'ਚ ਟਾਪ ਦਰਜੇ ਦੀ ਸਥਾਨਕ ਖਿਡਾਰੀ ਐਸ਼ਲੇ ਬਾਰਟੀ ਦਾ ਸਾਹਮਣਾ ਅਮਰੀਕਾ ਦੀ 14ਵੇਂ ਦਰਜੇ ਦੀ ਸੋਫੀਆ ਕੇਨਿਨ ਨਾਲ ਹੋਵੇਗਾ।
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ BJP 'ਚ ਹੋਈ ਸ਼ਾਮਲ
NEXT STORY