ਲੰਡਨ, (ਭਾਸ਼ਾ)– ਲੂਈਸ ਹੈਮਿਲਟਨ ਨੇ ਇਸ ਸੈਸ਼ਨ ਦੇ ਆਖਿਰ ਵਿਚ ਮਰਸੀਡੀਜ਼ ਛੱਡ ਕੇ ਫੇਰਾਰੀ ਵਿਚ ਜਾਣ ਦਾ ਫੈਸਲਾ ਲੈ ਕੇ ਮੋਟਰਸਪੋਰਟਸ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਹੈਮਿਲਟਨ ਨੇ ਅਗਸਤ ਦੇ ਆਖਿਰ ਵਿਚ ਮਰਸੀਡੀਜ਼ ਦੇ ਨਾਲ ਕਰਾਰ ਦੋ ਸਾਲ ਲਈ ਵਧਾਇਆ ਸੀ ਪਰ ਨਵੇਂ ਕਰਾਰ ਵਿਚ ਉਸ ਨੇ ‘ਰਿਲੀਜ਼’ ਦਾ ਬਦਲ ਰੱਖਿਆ ਸੀ, ਜਿਸ ਨਾਲ ਉਹ 2025 ਵਿਚ ਫੇਰਾਰੀ ਨਾਲ ਜੁੜ ਸਕੇਗਾ।
ਉਸ ਨੇ ਟੀਮ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ, ‘‘ਇਸ ਟੀਮ ਨਾਲ 11 ਸਾਲ ਬਿਹਤਰੀਨ ਰਹੇ ਹਨ। ਮੈਨੂੰ ਇਸ ’ਤੇ ਮਾਣ ਹੈ। ਮੈਂ ਜਦੋਂ 13 ਸਾਲ ਦਾ ਸੀ ਤਦ ਤੋਂ ਮਰਸੀਡੀਜ਼ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਇੱਥੇ ਵੱਡਾ ਹੋਇਆ ਤੇ ਇਸ ਨੂੰ ਛੱਡਣ ਦਾ ਫੈਸਲਾ ਕਾਫੀ ਮੁਸ਼ਕਿਲ ਸੀ ਪਰ ਮੇਰੇ ਲਈ ਇਹ ਜ਼ਰੂਰੀ ਸੀ। ਮੈਂ ਨਵੀਂ ਚੁਣੌਤੀ ਨੂੰ ਲੈ ਕੇ ਕਾਫੀ ਖੁਸ਼ ਹਾਂ।’’ ਹੈਮਿਲਟਨ ਨੇ 7 ਵਿਚੋਂ 6 ਫਾਰਮੂਲਾ ਵਨ ਖਿਤਾਬ ਮਰਸੀਡੀਜ਼ ਦੇ ਨਾਲ ਜਿੱਤੇ ਹਨ।
ਅਸਮਿਤਾ ਚਾਲਿਹਾ ਥਾਈਲੈਂਡ ਮਾਸਟਰਸ ਦੇ ਸੈਮੀਫਾਈਨਲ ’ਚ
NEXT STORY