Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, NOV 05, 2025

    4:35:30 PM

  • ladies  punjab  mann government

    ਪੰਜਾਬ ਦੀਆਂ ਬੀਬੀਆਂ ਲਈ ਮਾਨ ਸਰਕਾਰ ਦਾ ਵੱਡਾ...

  • centre withdraws decision to dissolve pu senate  cancels notification

    PU ਸੈਨੇਟ ਭੰਗ ਕਰਨ ਦਾ ਫੈਸਲਾ ਕੇਂਦਰ ਨੇ ਲਿਆ ਵਾਪਸ,...

  • timings of flights changed at adampur airport

    ਪੰਜਾਬ ਦੇ ਇਸ ਏਅਰਪੋਰਟ 'ਚ ਬਦਲਿਆ ਗਿਆ ਫਲਾਈਟਸ ਦਾ...

  • sovereign gold bond investors become rich profit quadruples in five years

    Sovereign Gold Bond ਦੇ ਨਿਵੇਸ਼ਕ ਹੋਏ ਮਾਲਾਮਾਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Happy Birthday : 42 ਸਾਲ ਦੇ ਹੋਏ ਹਰਭਜਨ ਸਿੰਘ, ਜਾਣੋ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦੇ ਸਫ਼ਰ ਬਾਰੇ

SPORTS News Punjabi(ਖੇਡ)

Happy Birthday : 42 ਸਾਲ ਦੇ ਹੋਏ ਹਰਭਜਨ ਸਿੰਘ, ਜਾਣੋ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦੇ ਸਫ਼ਰ ਬਾਰੇ

  • Author Tarsem Singh,
  • Updated: 03 Jul, 2022 03:59 PM
Sports
happy birthday 42 year old harbhajan singh know about this crickter
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਆਪਣੀ ਗੁਗਲੀ ਨਾਲ ਅਕਸਰ ਵੱਡੇ-ਵੱਡੇ ਬੱਲੇਬਾਜ਼ਾਂ ਨੂੰ ਹੈਰਨ ਕਰਨ ਵਾਲੇ ਭਾਰਤੀ ਸਪਿਨਰ ਹਰਭਜਨ ਸਿੰਘ ਅੱਜ ਆਪਣਾ 42ਵਾਂ ਜਨਮ ਦਿਨ ਮਨਾ ਰਹੇ ਹਨ। ਅੱਜ ਅਸੀਂ ਗੱਲ ਕਰਾਂਗੇ ਭਾਰਤੀ ਟੀਮ ਦੇ ਇਸ ਆਫ ਸਪਿਨਰ ਗੇਂਦਬਾਜ਼ ਹਰਭਜਨ ਬਾਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਈ ਤਰਾਂ ਦੇ ਉਤਾਰ ਚੜਾਅ ਦੇਖੇ ਅਤੇ ਕਈ ਮੁਸ਼ਕਿਲਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਅੱਗੇ ਵੱਧੇ। ਆਓ ਜਾਣਦੇ ਹਾਂ ਇਸ ਧਾਕੜ ਸਪਿਨਰ ਦੇ ਫ਼ਰਸ਼ ਤੋਂ ਅਰਸ਼ ਦੇ ਸਫਰ ਬਾਰੇ-

ਜਨਮ ਤੇ ਸ਼ੁਰੂਆਤੀ ਕਰੀਅਰ
ਭਾਰਤੀ ਸਪਿਨ ਸਟਾਰ ਹਰਭਜਨ ਸਿੰਘ ਦਾ ਜਨਮ 3 ਜੁਲਾਈ 1980 ਨੂੰ ਪੰਜਾਬ ਦੇ ਜਲੰਧਰ ’ਚ ਇਕ ਸਿੱਖ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਸਰਦੇਵ ਸਿੰਘ ਪਲਾਹਾ ਹੈ। ਪਿਤਾ ਨੇ ਜ਼ੋਰ ਦੇਣ ’ਤੇ ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਭਾਰਤੀ ਟੀਮ ’ਚ ਜਗ੍ਹਾ ਵੀ ਬਣਾਈ। ਹਰਭਜਨ ਨੂੰ ਉਨ੍ਹਾਂ ਦੇ ਪਹਿਲੇ ਕੋਚ ਚਰਣਜੀਤ ਸਿੰਘ ਭੁੱਲਰ ਨੇ ਇਕ ਬੱਲੇਬਾਜ਼ ਦੇ ਰੂਪ ’ਚ ਟਰੇਂਡ ਕੀਤਾ ਸੀ ਪਰ ਉਨ੍ਹਾਂ ਦੇ ਕੋਚ ਦੇ ਦਿਹਾਂਤ ਤੋਂ ਬਾਅਦ ਹਰਭਜਨ ਨੇ ਸਪਿਨ ਗੇਂਦਬਾਜ਼ੀ ਨੂੰ ਅਪਣਾ ਲਿਆ। 2000 ’ਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਰਭਜਨ ਪਰਿਵਾਰ ਦੇ ਮੁਖੀ ਬਣ ਗਏ ਅਤੇ 2001 ਤਕ ਉਨ੍ਹਾਂ ਨੇ ਆਪਣੀ ਤਿੰਨੋਂ ਭੈਣਾਂ ਦਾ ਵਿਆਹ ਕੀਤਾ। 2001 ’ਚ ਆਸਟਰੇਲੀਆ ਖਿਲਾਫ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਪੰਜਾਬ ਸਰਕਾਰ ਨੇ ਉਨ੍ਹਾਂ ਇਨਾਮਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਨੂੰ 5 ਲੱਖ ਰੁਪਏ, ਜ਼ਮੀਨ ਅਤੇ ਪੰਜਾਬ ਪੁਲਸ ’ਚ ਇਕ ਡੀ. ਐਸ. ਪੀ. ਬਣਨ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ। ਸੰਨ 2009 ’ਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਸੀ।

ਇਹ ਵੀ ਪੜ੍ਹੋ : ਕਪਤਾਨ ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਬ੍ਰਾਡ ਦੇ ਇਕ ਓਵਰ 'ਚ ਆਈਆਂ 35 ਦੌੜਾਂ

PunjabKesari

ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ
ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਦਾ ਗੇਂਦਬਾਜ਼ੀ ਐਕਸ਼ਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਤੇ ਕ੍ਰਿਕਟ ਅਥੋਰੀਟੀਜ਼ ਨੇ ਉਨ੍ਹਾਂ ਦੇ ਐਕਸ਼ਨ ’ਤੇ ਕਾਫ਼ੀ ਸਵਾਲ ਵੀ ਚੁੱਕੇ ਸਨ।  25 ਮਾਰਚ 1998 ਨੂੰ ਹਰਭਜਨ ਸਿੰਘ ਨੇ ਆਸਟਰੇਲੀਆ ਖਿਲਾਫ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਅਤੇ 17 ਅਪ੍ਰੈਲ 1998 ਨੂੰ ਨਿਊਜ਼ੀਲੈਂਡ ਖਿਲਾਫ ਉਨ੍ਹਾਂ ਨੇ ਵਨ ਡੇ ਮੈਚਾਂ ’ਚ ਡੈਬਿਊ ਕੀਤਾ। ਹਰਭਜਨ ਸਿੰਘ ਨੇ 103 ਟੈਸਟ ਮੈਚ ਖੇਡੇ ਹਨ। ਕਿਸੇ ਵੀ ਕ੍ਰਿਕਟਰ ਲਈ 100 ਤੋਂ ਵੀ ਜ਼ਿਆਦਾ ਟੈਸਟ ਮੈਚ ਖੇਡਣਾ ਆਪਣੇ ਆਪ ’ਚ ਇਕ ਰਿਕਾਰਡ ਹੈ। ਹਰਭਜਨ ਸਿੰਘ ਕਈ ਸਾਲਾਂ ਤਕ ਭਾਰਤੀ ਕ੍ਰਿਕਟ ਟੀਮ ਦੇ ਟਾਪ ਗੇਂਦਬਾਜ਼ ਰਹਿ ਚੁੱਕੇ ਹਨ। ਇਸ ਦੇ ਨਾਲ ਨਾਲ ਕਈ ਅਜਿਹੇ ਮੌਕਿਆਂ ’ਤੇ ਉਨ੍ਹਾਂ ਨੇ ਆਪਣੇ ਕਮਾਲ ਦੀ ਗੇਂਦਬਾਜ਼ੀ ਨਾਲ ਭਾਰਤ ਨੂੰ ਜਿੱਤ ਦਿਵਾਈ ਹੈ। ਨਾਲ ਹੀ 1 ਦਸੰਬਰ 2006 ਨੂੰ ਦੱਖਣੀ ਅਫਰੀਕਾ ਖਿਲਾਫ ਹਰਭਜਨ ਸਿੰਘ ਨੇ ਟੀ-20 ’ਚ ਡੈਬਿਊ ਕੀਤਾ। ਹਰਭਜਨ ਸਿੰਘ ਨੇ ਭਾਰਤ ਵਲੋਂ ਖੇਡਦੇ ਹੋਏ 103 ਟੈਸਟ ਮੈਚਾਂ ’ਚ 417 ਵਿਕਟਾਂ ਲੈ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 2,224 ਦੌੜਾਂ ਵੀ ਬਣਾਈਆਂ ਹਨ ਜਿਸ ’ਚ ਦੋ ਸੈਂਕੜੇ ਅਤੇ 9 ਅਰਧ ਸੈਂਕੜੇ  ਸ਼ਾਮਲ ਹਨ। ਹਰਭਜਨ ਨੇ 236 ਵਨ-ਡੇ ਮੈਚਾਂ ’ਚ 269 ਲਈਆਂ ਹਨ। ਵਨ-ਡੇ ਕ੍ਰਿਕਟ ’ਚ ਉਨ੍ਹਾਂ ਨੇ 1,237 ਦੌੜਾਂ ਵੀ ਬਣਾਈਆਂ ਹਨ। ਭੱਜੀ ਨੇ 28 ਟੀ-20 ਅੰਤਰਰਾਸ਼ਟਰੀ ਮੈਚਾਂ ’ਚ 25 ਵਿਕਟਾਂ ਲਈਆਂ ਹਨ। ਹਰਭਜਨ ਸਿੰਘ ਨੇ ਕੁਲ 163 ਆਈ. ਪੀ. ਐੱਲ. ਮੈਚ ਖੇਡਦੇ ਹੋਏ 150 ਵਿਕਟਾਂ ਲਈਆਂ ਹਨ।

ਹਰਭਜਨ ਸਿੰਘ ਦਾ ਕ੍ਰਿਕਟ ਕਰੀਅਰ ਦੌਰਾਨ ਸ਼ਾਨਦਾਰ ਪ੍ਰਦਰਸ਼ਨ 
ਭਾਰਤੀ ਟੀਮ ਨੇ ਸਾਲ 1932 ’ਚ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਭਾਰਤੀ ਕ੍ਰਿਕਟ ’ਚ ਸਾਲ 2001 ਤੋਂ ਪਹਿਲਾਂ ਟੈਸਟ ਕ੍ਰਿਕਟ ’ਚ ਇਕ ਵੀ ਭਾਰਤੀ ਗੇਂਦਬਾਜ਼ ਅਜਿਹਾ ਨਹੀਂ ਹੋਇਆ ਸੀ ਜੋ ਇਕ ਵੀ ਹੈਟ੍ਰਿਕ ਹਾਸਲ ਕਰ ਸਕਣ ’ਚ ਸਫਲ ਰਿਹਾ ਹੋਵੇ। ਮਤਲਬ ਕਿ ਤਕਰੀਬਨ 68 ਸਾਲ ਲੱਗ ਗਏ ਭਾਰਤ ਨੂੰ ਉਸ ਦੀ ਪਹਿਲੀ ਟੈਸਟ ਹੈਟ੍ਰਿਕ ਲੈਣ ਦੇ ਲਈ। ਜਦੋਂ ਟੀਮ ਇੰਡੀਆ ਲਈ ਟੈਸਟ ਕ੍ਰਿਕਟ ਦੀ ਪਹਿਲੀ ਹੈਟ੍ਰਿਕ ਲਈ ਗਈ ਤਾਂ ਇਸ ਖਾਸ ਉਪਲਬੱਧੀ ਦਾ ਸਹਿਰਾ ਪੰਜਾਬ ਦੇ ਉਸ ਖਿਡਾਰੀ ਦੇ ਸਿਰ ਬੱਝਿਆ ਜੋ ਅੱਜ ਭਾਰਤ ਵਲੋਂ ਵਿਸ਼ਵ ਪੱਧਰ ਦਾ ਆਫ ਸਪਿਨਰ ਗੇਂਦਬਾਜ਼ ਦੇ ਤੌਰ ’ਤੇ ਮਸ਼ਹੂਰ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਮੁੰਬਈ ਇੰਡੀਅਨਜ਼ ਟੀਮ ਅਤੇ ਪੰਜਾਬ ਰਾਜ ਕ੍ਰਿਕਟ ਟੀਮ (2012-13) ਦੇ ਸਾਬਕਾ ਕਪਤਾਨ ਵੀ ਰਹੇ ਹਨ। ਉਹ ਇਕ ਵਿਸ਼ਵ ਦੇ ਬਿਹਤਰੀਨ ਸਪਿਨ ਗੇਂਦਬਾਜ਼ਾਂ ’ਚੋਂ ਇਕ ਹਨ। ਹਰਭਜਨ ਸਿੰਘ ਇਕ ਆਫ ਸਪਿਨਰ ਦੇ ਰੂਪ ’ਚ ਮੁਥੱਈਆ ਮੁਰਲੀਧਰਨ ਤੋਂ ਬਾਅਦ ਟੈਸਟ ਮੈਚਾਂ ’ਚ 417 ਵਿਕਟਾਂ ਲੈ ਕੇ ਦੁਨੀਆ ’ਚ ਦੂਜੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ ਅਤੇ ਨਾਲ ਹੀ ਉਹ ਟੈਸਟ ਮੈਚਾਂ ’ਚ ਦੋ ਸੈਂਕੜੇ ਵੀ ਲਗਾ ਚੁਕੇ ਹਨ। 

ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਜੈਵਲਿਨ ਥ੍ਰੋਅ 'ਚ 90 ਮੀਟਰ ਦਾ ਰਿਕਾਰਡ ਤੋੜਣ ਦਾ ਯਕੀਨ

PunjabKesari

ਕ੍ਰਿਕਟ ਕਰੀਅਰ ’ਚ ਵਿਵਾਦ
ਹਰਭਜਨ ਸਿੰਘ ਦੇ ਕ੍ਰਿਕਟ ਕਰੀਅਰ ’ਚ ਕਈ ਸਾਰੇ ਵਿਵਾਦ ਵੀ ਹੋਏ ਹਨ। ਸਭ ਤੋਂ ਜ਼ਿਆਦਾ ਵਿਵਾਦ ਤੱਦ ਹੋਇਆ ਸੀ ਜਦੋਂ ਹਰਭਜਨ ਸਿੰਘ ਨੇ ਐਡ੍ਰੀਊ ਸਾਇਮੰਡ ਨੂੰ ਮੰਕੀ (Monkey) ਕਹਿ ਦਿੱਤਾ ਸੀ। ਇਸ ਵਿਵਾਦ ਦੇ ਕਾਰਨ ਹਰਭਜਨ ਸਿੰਘ ਦੇ ’ਤੇ ਕਈ ਮੈਚਾਂ ਲਈ ਬੈਨ ਕਰ ਦਿੱਤਾ ਗਿਆ ਸੀ। ਹਰਭਜਨ ਸਿੰਘ ਅਤੇ ਸਾਇਮੰਡ ਵਿਚਾਲੇ ਦਾ ਇਹ ਵਿਵਾਦ ਕਾਫ਼ੀ ਸਮੇਂ ਤਕ ਚਰਚਾ ’ਚ ਰਿਹਾ। ਉਹ ਆਈ. ਪੀ. ਐੱਲ. ’ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਸ਼੍ਰੀਸੰਤ ਦੇ ਥੱਪੜ ਕਾਂਡ ’ਚ ਕਾਫ਼ੀ ਜ਼ਿਆਦਾ ਸੁਰਖੀਆਂ ’ਚ ਰਹੇ ਸਨ।

PunjabKesari

ਇਸ ਬਾਲੀਵੁੱਡ ਅਦਾਕਾਰਾ ਨਾਲ ਕੀਤਾ ਵਿਆਹ
ਫਿਲਹਾਲ ਮਸਤੀ ਦੇ ਮੂਡ ’ਚ ਰਹਿਣ ਵਾਲੇ ਹਰਭਜਨ 2007 ’ਚ ਫਿਲਮਾਂ ’ਚ ਡੈਬਿਊ ਕਰਨ ਵਾਲੀ ਬਾਲੀਵੁੱਡ ਐਕਟ੍ਰਸ ਗੀਤਾ ਬਸਰਾ ਨਾਲ ਇਕ ਈਵੈਂਟਸ ’ਚ ਮਿਲੇ ਸਨ ਅਤੇ ਉਥੇ ਹੀ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਕਾਫ਼ੀ ਡੇਟਸ ਅਤੇ ਇੰਤਜ਼ਾਰ ਤੋਂ ਬਾਅਦ ਦੋਵਾਂ ਨੇ 29 ਅਕਤੂਬਰ 2015 ਨੂੰ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਇਕ ਧੀ ਹਿਨਾਇਆ ਤੇ ਪੁੱਤਰ ਜੋਵਨਵੀਰ ਸਿੰਘ ਹਨ।

ਸੰਨਿਆਸ ਤੇ ਰਾਜਨੀਤੀ 'ਚ ਕਦਮ ਰੱਖਣਾ
ਉਨ੍ਹਾਂ ਨੇ 24 ਦਸੰਬਰ 2021 ਨੂੰ 23 ਸਾਲਾ ਆਪਣੇ ਕ੍ਰਿਕਟ ਕਰੀਅਰ ਦੇ ਲੰਬੇ ਸਫ਼ਰ ਤੋ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ 'ਚ ਕਦਮ ਰੱਖਿਆ ਤੇ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਰਾਜ ਸਭਾ 'ਚ ਮੈਂਬਰ ਦੇ ਤੌਰ 'ਤੇ ਭੇਜਿਆ ਹੈ। ਪੰਜਾਬ ਦੇ ਲੋਕਾਂ ਨੂੰ ਹਰਭਜਨ ਦੇ ਰਾਜਨੀਤੀ 'ਚ ਆਉਣ ਤੇ ਰਾਜਸਭਾ ਮੈਂਬਰ ਬਣਨ 'ਤੇ ਬਹੁਤ ਉਮੀਦਾਂ ਹਨ। ਲੋਕਾਂ ਨੂੰ ਉਮੀਦ ਹੈ ਕਿ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਭਲਾਈ ਲਈ ਕੰਮ ਕਰਨਗੇ।  

ਇਹ ਵੀ ਪੜ੍ਹੋ : ਡੇਵਿਸ ਕੱਪ 2022 : ਭਾਰਤ 16-17 ਸਤੰਬਰ ਨੂੰ ਨਾਰਵੇ ਨਾਲ ਭਿੜੇਗਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

  • Spinner Harbhajan Singh
  • Happy Birthday
  • Happy Birthday Harbhajan Singh
  • ਸਪਿਨਰ ਹਰਭਜਨ ਸਿੰਘ
  • ਜਨਮ ਦਿਨ
  • ਜਨਮ ਦਿਨ ਮੁਬਾਰਕ ਹਰਭਜਨ ਸਿੰਘ

ਵੈਸਟਇੰਡੀਜ਼ ਤੇ ਬੰਗਲਾਦੇਸ਼ ਦਰਮਿਆਨ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ

NEXT STORY

Stories You May Like

  • amit shah birthday
    61 ਸਾਲ ਦੇ ਹੋਏ ਅਮਿਤ ਸ਼ਾਹ ! PM ਮੋਦੀ, ਰਾਜਨਾਥ ਸਿੰਘ ਤੇ JP ਨੱਢਾ ਸਣੇ ਕਈ ਆਗੂਆਂ ਨੇ ਦਿੱਤੀਆਂ ਵਧਾਈਆਂ
  • no police officer involved in corruption with dig bhullar will be spared
    ਭੁੱਲਰ ਨਾਲ ਭ੍ਰਿਸ਼ਟਾਚਾਰ 'ਚ ਸ਼ਾਮਲ ਰਿਹਾ ਕੋਈ ਵੀ ਪੁਲਸ ਅਧਿਕਾਰੀ ਬਖਸ਼ਿਆ ਨਹੀਂ ਜਾਵੇਗਾ : ਹਰਭਜਨ ਸਿੰਘ ਈਟੀਓ
  • parineeti chopra birthday
    ਪਰਿਣੀਤੀ ਦੇ ਜਨਮਦਿਨ 'ਤੇ ਰਾਘਵ ਨੇ ਲੁਟਾਇਆ ਪਿਆਰ, ਪਹਿਲੀ ਵਾਰ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ
  • indian products   20 billion exported through amazon
    ਐਮਾਜ਼ੋਨ ਰਾਹੀਂ 10 ਸਾਲ ’ਚ 20 ਅਰਬ ਡਾਲਰ ਦੇ ਭਾਰਤੀ ਉਤਪਾਦ ਹੋਏ ਬਰਾਮਦ
  • stock market rises after us inflation data softens
    US 'ਚ ਮਹਿੰਗਾਈ ਦੇ ਅੰਕੜਿਆਂ ਦੀ ਨਰਮੀ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਵਾਧਾ
  • jathedar giani kuldeep singh gargaj paid obeisance at sri keshgarh sahib
    ਦਸਤਾਰਬੰਦੀ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
  • abhay singh loses to world number four makin at the us open
    ਅਭੈ ਸਿੰਘ ਯੂਐਸ ਓਪਨ ਵਿੱਚ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਮਾਕਿਨ ਤੋਂ ਹਾਰੇ
  • feul tanker  explosion
    ਪਲਟੇ ਹੋਏ ਪੈਟਰੋਲ ਟੈਂਕਰ 'ਚੋਂ ਤੇਲ ਇਕੱਠਾ ਕਰਨ ਲਈ ਦੌੜੇ ਲੋਕ, ਹੋ ਗਿਆ ਵੱਡਾ ਧਮਾਕਾ, 42 ਲੋਕਾਂ ਦੀ ਗਈ ਜਾਨ
  • timings of flights changed at adampur airport
    ਪੰਜਾਬ ਦੇ ਇਸ ਏਅਰਪੋਰਟ 'ਚ ਬਦਲਿਆ ਗਿਆ ਫਲਾਈਟਸ ਦਾ ਸਮਾਂ, ਜਾਣੋ ਨਵੀਂ Timing
  • 65 lakh families are taking benefit of chief minister health insurance scheme
    ਪੰਜਾਬ ਸਰਕਾਰ ਦਾ ਅਹਿਮ ਕਦਮ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ 65 ਲੱਖ ਪਰਿਵਾਰ...
  • 15 000 devotees participated in the light and sound show
    ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ 'ਚ 15,000 ਤੋਂ ਵੱਧ...
  • big revelations about accused arrested in jeweler shop robbery case jalandhar
    ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ...
  • woman imprisoned in drug smuggling case
    ਨਸ਼ੇ ਵਾਲੇ ਪਦਾਰਥ ਦੀ ਸਮੱਗਲਿੰਗ ਦੇ ਮਾਮਲੇ ’ਚ ਔਰਤ ਨੂੰ ਕੈਦ
  • now life certificate and pan card facility will be available at service centers
    ਲੋਕਾਂ ਲਈ ਵੱਡੀ ਰਾਹਤ: ਹੁਣ ਸੇਵਾ ਕੇਂਦਰਾਂ ’ਤੇ ਮਿਲੇਗੀ ਲਾਈਫ ਸਰਟੀਫਿਕੇਟ ਤੇ ਪੈਨ...
  • effigy of punjab congress president burnt in massive protest
    ਅਪਮਾਨਜਨਕ ਬਿਆਨਬਾਜ਼ੀ ਕਰਨ ਦੇ ਖਿਲਾਫ਼ ਭਾਰੀ ਰੋਸ ਵਜੋਂ ਪੰਜਾਬ ਕਾਂਗਰਸ ਪ੍ਰਧਾਨ ਦਾ...
  • new on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਵਿਭਾਗ ਦੀ ਵੱਡੀ ਭਵਿੱਖਬਾਣੀ
Trending
Ek Nazar
upsc  girl  exam  failed  ganga river

UPSC ਨੂੰ ਕੁੜੀ ਨੇ ਮੰਨ ਲਿਆ ਜ਼ਿੰਦਗੀ ਦਾ ਇਮਤਿਹਾਨ ! ਪ੍ਰੀਖਿਆ 'ਚ ਹੋਈ ਫੇਲ੍ਹ...

case registered against mother for throwing newborn baby into bushes

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ ’ਚ ਮਾਂ ਖਿਲਾਫ ਕੇਸ ਦਰਜ

new twist in the case of throwing a newborn baby into a ditch

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ 'ਚ ਨਵਾਂ ਮੋੜ, ਮਾਪਿਆਂ ਦੀ ਹੋਈ...

newborn baby found thrown on thorns in amritsar

ਕਹਿਰ ਓ ਰੱਬਾ: ਅੰਮ੍ਰਿਤਸਰ 'ਚ ਕੰਡਿਆਂ 'ਤੇ ਸੁੱਟਿਆ ਮਿਲਿਆ ਨਵਜੰਮਿਆ ਬੱਚਾ

roads closed in jalandhar tomorrow traffic police releases route plan

ਜਲੰਧਰ 'ਚ ਭਲਕੇ ਇਹ ਰਸਤੇ ਰਹਿਣਗੇ ਬੰਦ, ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

major restrictions imposed in fazilka

ਫਾਜ਼ਿਲਕਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਨਵੇਂ ਹੁਕਮ ਲਾਗੂ

divyanka tripathi

'ਅਸੀਂ ਜਲਦੀ ਹੀ Good News ਦੇਵਾਂਗੇ...', ਵਿਆਹ ਦੇ 9 ਸਾਲ ਬਾਅਦ ਮਾਂ ਬਣੇਗੀ...

arattai the app that came to compete with whatsapp

Whatsapp ਨੂੰ ਟੱਕਰ ਦੇਣ ਆਇਆ Arattai App ਹੋਇਆ Flop! ਡਿੱਗੀ ਰੈਂਕਿੰਗ

how to reduce aqi at home without air purifier

ਬਿਨਾਂ Air Purifier ਦੇ ਘਰ ਰਹੇਗਾ Pollution Free! ਵਰਤੋ ਇਹ ਆਸਾਨ ਤਰੀਕੇ

joint pain  walking  health

ਰੋਜ਼ਾਨਾ ਚੱਲੋ ਇੰਨੇ ਕਦਮ, ਨਹੀਂ ਦੁਖਣਗੇ ਗਿੱਟੇ-ਗੋਡੇ, ਮਾਹਿਰਾਂ ਨੇ ਦੱਸਿਆ ਜੋੜਾਂ...

cruel father daughter

ਹੈਵਾਨ ਬਣਿਆ ਪਿਓ! ਘਰ 'ਚ ਇਕੱਲੀ ਧੀ ਨਾਲ ਪਾਰ ਕਰ ਗਿਆ ਹੱਦਾਂ

amritsar police achieves major success

ਅੰਮ੍ਰਿਤਸਰ ਪੁਲਸ ਨੂੰ ਵੱਡੀ ਕਾਮਯਾਬੀ, ਸਵਿਫਟ ਕਾਰ ਸਵਾਰ ਨੂੰ ਲੁੱਟਣ ਵਾਲੇ ਚਾਰ...

boiling oil fall grandson burnt

ਬਾਗੇਸ਼ਵਰ ਧਾਮ ਨੇੜੇ ਦਰਦਨਾਕ ਹਾਦਸਾ! ਪਸ਼ੂਆਂ ਕਾਰਨ ਉਬਲਦੇ ਤੇਲ 'ਚ ਡਿੱਗਾ ਪੋਤਾ,...

boy crosses boundaries of shamelessness with girl in hotel

ਸ਼ਰਮਨਾਕ ! ਹੋਟਲ 'ਚ ਲਿਜਾ ਕੇ ਕੁੜੀ ਨੂੰ ਕੀਤਾ ਬੇਹੋਸ਼, ਜਦੋਂ ਅੱਖ ਖੁੱਲ੍ਹੀ ਤਾਂ...

gurdaspur dc and ssp  fire that broke out in the crop residue pile

ਗੁਰਦਾਸਪੁਰ DC ਤੇ SSP ਨੇ ਪਿੰਡਾਂ 'ਚ ਪਹੁੰਚ ਫਸਲ ਦੀ ਰਹਿੰਦ ਖੂੰਹਦ ਨੂੰ ਲੱਗੀ...

uttar pradesh  hospital cleaner rapes female patient

ਹਸਪਤਾਲ ਦੇ ਸਫ਼ਾਈ ਕਰਮਚਾਰੀ ਦੀ ਗੰਦੀ ਕਰਤੂਤ! ਇਲਾਜ ਕਰਾਉਣ ਆਈ ਮਹਿਲਾ ਨਾਲ ਪਖਾਨੇ...

a young woman was raped in patna on the pretext of a job

ਨੌਕਰੀ ਦਾ ਝਾਂਸਾ ਦੇ ਕੇ ਕੁੜੀ ਦੀ ਰੋਲੀ ਪੱਤ, ਪਹਿਲਾਂ ਬਹਾਨੇ ਨਾਲ ਬੁਲਾਇਆ ਕਮਰੇ...

alica schmidt worlds sexiest athlete bikini summer dress holiday photos

ਇਸ ਖਿਡਾਰਣ ਦੇ ਨਾਂ ਹੈ 'Worlds Hotest' ਐਥਲੀਟ ਦਾ ਖਿਤਾਬ, ਹਾਲੀਵੁੱਡ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • virat kohli the king of records turns 37
      37 ਸਾਲ ਦੇ ਹੋਏ ਰਿਕਾਰਡਸ ਦੇ 'ਬਾਦਸ਼ਾਹ' ਵਿਰਾਟ ਕੋਹਲੀ, ਬਰਥਡੇ 'ਤੇ ਜਾਣੋ ਚੀਕੂ...
    • mirabai chanu  s weight category removed from 2028 olympics
      ਮੀਰਾਬਾਈ ਚਾਨੂ ਦਾ ਭਾਰ ਵਰਗ 2028 ਓਲੰਪਿਕ ’ਚੋਂ ਹਟਾਇਆ ਗਿਆ
    • harmanpreet kaur statue
      ਸ਼ੀਸ਼ ਮਹਿਲ 'ਚ ਲੱਗੇਗਾ 'ਪੰਜਾਬ ਦੀ ਸ਼ੇਰਨੀ' ਦਾ ਬੁੱਤ, ਸਚਿਨ, ਧੋਨੀ ਤੇ ਕੋਹਲੀ ਨਾਲ...
    • haris rauf banned for 2 matches
      ਹਾਰਿਸ ਰਊਫ 'ਤੇ ਲੱਗੀ ਇੰਨੇ ਮੈਚਾਂ ਦੀ ਪਾਬੰਦੀ, ਸੂਰਿਆਕੁਮਾਰ ਤੇ ਬੁਮਰਾਹ ਨੂੰ ਵੀ...
    • rahul dravid son anvay selected for u19
      ਰਾਹੁਲ ਦ੍ਰਾਵਿੜ ਦੇ ਬੇਟੇ ਨੂੰ ਵੱਡਾ ਮੌਕਾ, ਭਾਰਤ ਦੀ ਇਸ ਟੀਮ 'ਚ ਕੀਤਾ ਗਿਆ ਸ਼ਾਮਲ
    • jaiswal  s century  but mumbai only got one point
      ਜਾਇਸਵਾਲ ਦਾ ਸੈਂਕੜਾ ਪਰ ਮੁੰਬਈ ਨੂੰ ਸਿਰਫ਼ ਇੱਕ ਅੰਕ ਮਿਲਿਆ
    • cm mann congratulates indian women s cricket team on video call
      Video Call 'ਤੇ CM ਮਾਨ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ, ਕਿਹਾ-...
    • world cup winning women  s team to meet pm modi
      ਵਰਲਡ ਕੱਪ ਜੇਤੂ ਮਹਿਲਾ ਟੀਮ ਮੁੰਬਈ ਤੋਂ ਦਿੱਲੀ ਰਵਾਨਾ, PM ਮੋਦੀ ਨਾਲ ਕਰਨਗੀਆਂ...
    • ashraful appointed bangladesh batting coach
      ਅਸ਼ਰਫੁਲ ਬੰਗਲਾਦੇਸ਼ ਦੇ ਬੱਲੇਬਾਜ਼ੀ ਕੋਚ ਨਿਯੁਕਤ
    • maharashtra cabinet congratulates indian women  s team for world cup win
      ਮਹਾਰਾਸ਼ਟਰ ਕੈਬਨਿਟ ਨੇ ਭਾਰਤੀ ਮਹਿਲਾ ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਵਧਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +