ਸਪੋਰਟਸ ਡੈਸਕ— ਵੈਸਟਇੰਡੀਜ਼ ਅਤੇ ਟੀਮ ਇੰਡੀਆ ਵਿਚਾਲੇ ਐਂਟੀਗਾ ਦੇ ਸਰ ਵਿਵੀਅਨ ਰਿਚਰਡਸ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦਾ ਖੇਡ ਖਤਮ ਹੋ ਚੁੱਕਾ ਹੈ। ਟੀਮ ਇੰਡੀਆ ਦੀ ਪਹਿਲੀ ਪਾਰੀ ਦੇ 297 ਦੌੜਾਂ ਦੇ ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ 222 ਦੌੜਾਂ 'ਤੇ ਆਲਆਊਟ ਹੋ ਗਈ। ਅਜਿਹੇ 'ਚ ਪਲੇਇੰਗ ਇਲੈਵਨ 'ਚ ਅਸ਼ਵਿਨ ਨੂੰ ਮੌਕਾ ਨਾ ਮਿਲਣ 'ਤੇ ਟੀਮ ਇੰਡੀਆ ਦੇ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਕੋਹਲੀ ਦੀ ਲਿਸਟ 'ਚ ਹੁਣ ਅਸ਼ਵਿਨ ਦੀ ਜਗ੍ਹਾ ਨਹੀਂ।
ਹਰਭਜਨ ਨੇ ਇਕ ਵੈੱਬਸਾਈਟ ਨੂੰ ਇੰਟਰਵਿਊ ਦੇ ਦੌਰਾਨ ਕਿਹਾ, ''ਤੁਸੀਂ ਦੇਖੋ ਕਈ ਮੌਕੇ ਅਜਿਹੇ ਆਏ ਜਦੋਂ ਅਸ਼ਵਿਨ ਨੇ ਵਿਦੇਸ਼ੀ ਪਿੱਚਾਂ 'ਤੇ ਕਾਫੀ ਖਰਾਬ ਗੇਂਦਬਾਜ਼ੀ ਕੀਤੀ। ਉਦਾਹਰਨ ਵੱਜੋਂ 2018 'ਚ ਸਾਊਥੰਪਟਨ 'ਚ ਇੰਗਲੈਂਡ ਖਿਲਾਫ ਚੌਥੇ ਟੈਸਟ 'ਚ ਮੋਈਨ ਅਲੀ ਨੇ 9 ਵਿਕਟਾਂ ਲਈਆਂ ਸਨ ਜਦਕਿ ਅਸ਼ਵਿਨ ਨੂੰ ਉਸ ਮੈਚ 'ਚ ਤਿੰਨ ਵਿਕਟਾਂ ਮਿਲੀਆਂ ਸਨ। ਦੋਵੇਂ ਹੀ ਉਂਗਲੀਆਂ ਦੇ ਸਪਿਨਰ ਹਨ। ਪਰ ਦੋਹਾਂ ਦੀ ਪਰਫਾਰਮੈਂਸ 'ਚ ਕਿੰਨਾ ਫਰਕ ਹੈ।'' ਟੀਮ ਪ੍ਰਬੰਧਨ ਨੂੰ ਵੀ ਲਗਦਾ ਹੈ ਕਿ ਅਸ਼ਵਿਨ ਹੁਣ ਟੀਮ ਲਈ ਠੀਕ ਨਹੀਂ ਹਨ।
ਹਰਭਜਨ ਨੇ ਨੇ ਅੱਗੇ ਕਿਹਾ, ''ਜੇਕਰ ਤੁਸੀਂ ਆਸਟਰੇਲੀਅਨ ਦੌਰੇ ਨੂੰ ਦੇਖੋ ਤਾਂ ਉਹ ਪਹਿਲੇ ਟੈਸਟ ਦੇ ਬਾਅਦ ਸੱਟ ਦਾ ਸ਼ਿਕਾਰ ਹੋ ਗਏ ਸਨ। ਪਰ ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਟੀਮ 'ਚ ਬਣਾਏ ਰਖਿਆ, ਇਸ ਉਮੀਦ ਨਾਲ ਕਿ ਉਹ ਰਿਕਵਰੀ ਕਰ ਲੈਣਗੇ। ਪਰ ਉਹ ਅਜਿਹਾ ਨਹੀਂ ਕਰ ਸਕੇ। ਪਲੇਇੰਗ ਇਲੈਵਨ ਚੁਣਦੇ ਸਮੇਂ ਇਨ੍ਹਾਂ ਸਾਰਿਆਂ ਗੱਲਾਂ 'ਤੇ ਧਿਆਨ ਦਿੱਤਾ ਜਾਂਦਾ ਹੈ।''
ਵਿਸ਼ਵ ਦੇ ਨੰਬਰ ਇਕ ਖਿਡਾਰੀ ਨੇ ਤੋੜਿਆ ਪ੍ਰਣੀਤ ਦਾ ਸੁਪਨਾ, ਹਾਰ ਕੇ ਵੀ ਬਣਾਇਆ ਇਤਿਹਾਸ
NEXT STORY