ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਧਾਕੜ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਆਗਾਮੀ ਦੌਰੇ ’ਤੇ ਵਿਰਾਟ ਕੋਹਲੀ ਦੀ ਗ਼ੈਰਮੌਜੂਦਗੀ ’ਚ ਕੇ. ਐਲ. ਰਾਹੁਲ ਅਤੇ ਚੇਤੇਸ਼ਵਰ ਪੁਜਾਰਾ ਦੇ ਕੋਲ ਖ਼ੁਦ ਨੂੰ ਸਾਬਤ ਕਰਨ ਦਾ ਵਧੀਆ ਮੌਕਾ ਹੈ।
ਇਹ ਵੀ ਪੜ੍ਹੋ : ਲੰਕਾ ਪ੍ਰੀਮੀਅਰ ਲੀਗ 2020 ਤੋਂ ਹਟੇ ਕ੍ਰਿਸ ਗੇਲ
ਹਰਭਜਨ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਇਕ ਵੱਡੇ ਖਿਡਾਰੀ ਹਨ ਅਤੇ ਉਹ ਆਸਟਰੇਲੀਆ ਦੌਰੇ ’ਤੇ ਜਾਂਦੇ ਹਨ ਤਾਂ ਦੌੜਾਂ ਬਣਾਉਂਦੇ ਹਨ। ਉਨ੍ਹਾਂ ਦੀ ਗ਼ੈਰਮੌਜੂਦਗੀ ’ਚ ਇਨ੍ਹਾਂ ਦੋ ਖਿਡਾਰੀਆਂ ਕੋਲ ਅੱਗੇ ਵਧਣ ਦਾ ਮੌਕਾ ਹੋਵੇਗਾ।’’
ਇਹ ਵੀ ਪੜ੍ਹੋ : ਕੋਹਲੀ ਦੀ ਪੈਟਰਨਿਟੀ ਲੀਵ ਮਨਜ਼ੂਰ, ਜਾਣੋ ਕਿਹੜੇ ਖਿਡਾਰੀ ਰਹੇ ਅਜਿਹੇ ਮੌਕਿਆਂ ਤੋਂ ਵਾਂਝੇ
ਭਾਰਤੀ ਕਪਤਾਨ ਵਿਰਾਟ ਕੋਹਲੀ 27 ਨਵੰਬਰ ਤੋਂ ਸ਼ੁਰੂ ਹੋ ਰਹੀ ਸੀਮਿਤ ਓਵਰਾਂ ਦੀ ਸੀਰੀਜ਼ ਅਤੇ 17 ਦਸੰਬਰ ਨੂੰ ਐਡੀਲੇਡ ’ਚ ਹੋਣ ਵਾਲੇ ਪਹਿਲੇ ਟੈਸਟ ਦੇ ਬਾਅਦ ਆਪਣੇ ਵਤਨ ਪਰਤ ਆਉਣਗੇ। ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਪੈਟਰਨਿਟੀ ਲੀਵ ਦੀ ਮਨਜ਼ੂਰੀ ਮੰਗੀ ਸੀ ਜੋ ਉਨ੍ਹਾਂ ਨੂੰ ਮਿਲ ਗਈ ਹੈ।
ਲੰਕਾ ਪ੍ਰੀਮੀਅਰ ਲੀਗ 2020 ਤੋਂ ਹਟੇ ਕ੍ਰਿਸ ਗੇਲ
NEXT STORY