ਕੋਲੰਬੋ (ਭਾਸ਼ਾ) : ਟੀ20 ਕ੍ਰਿਕਟ ਦੇ ਸਫ਼ਲ ਬੱਲੇਬਾਜ਼ ਕ੍ਰਿਸ ਗੇਲ ਦੇ ਇਲਾਵਾ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਅਤੇ ਪਾਕਿਸਤਾਨ ਦੇ ਸਰਫਰਾਜ ਅਹਿਮਦ ਪਹਿਲੀ ਲੰਕਾ ਪ੍ਰੀਮੀਅਰ ਲੀਗ (ਐਲ.ਪੀ.ਐਲ.) ਤੋਂ ਹੱਟ ਗਏ ਹਨ, ਜਿਸ ਨਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੂਰਨਾਮੈਂਟ ਨੂੰ ਵੱਡਾ ਝੱਟਕਾ ਲੱਗਾ ਹੈ। ਗੇਲ ਅਤੇ ਪਲੰਕੇਟ ਦੇ ਹੱਟਣ ਦੀ ਪੁਸ਼ਟੀ ਉਨ੍ਹਾਂ ਦੀ ਫਰੈਂਚਾਇਜੀ ਕੈਂਡੀ ਟਸਕਰਸ ਨੇ ਕੀਤੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਹੋਈ 10 ਸਾਲ ਸਜ਼ਾ
ਵੈਸਟਇੰਡੀਜ ਦੇ ਬੱਲੇਬਾਜ਼ ਦੇ ਹੱਟਣ ਦੇ ਕਾਰਣਾਂ ਦਾ ਖੁਲਾਸਾ ਕੀਤੇ ਬਿਨਾਂ ਟਸਕਰਸ ਨੇ ਟਵੀਟ ਕੀਤਾ, 'ਸਾਨੂੰ ਇਹ ਘੋਸ਼ਣਾ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ ਕ੍ਰਿਸ ਗੇਲ ਇਸ ਸਾਲ ਐਲ.ਪੀ.ਐਲ. ਟੀ20 ਵਿਚ ਨਹੀਂ ਖੇਡਣਗੇ।' ਇਕ ਹੋਰ ਟਵੀਟ ਵਿਚ ਟੀਮ ਨੇ ਕਿਹਾ, 'ਸਾਨੂੰ ਇਹ ਘੋਸ਼ਣਾ ਕਰਦੇ ਹੋਏ ਵੀ ਦੁੱਖ ਹੋ ਰਿਹਾ ਹੈ ਕਿ ਲਿਆਮ ਪਲੰਕੇਟ ਵੀ ਇਸ ਸਾਲ ਐਲ.ਪੀ.ਐਲ. ਟੀ20 ਵਿਚ ਨਹੀਂ ਖੇਡਣਗੇ।' ਇਸ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਸਰਫਰਾਜ ਵੀ ਇਸ ਟੀ20 ਟੂਰਨਾਮੈਂਟ ਤੋਂ ਹੱਟ ਗਏ ਸਨ, ਜਿਸ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ, ਜਿਸ ਵਿਚ ਖਿਡਾਰੀਆਂ ਦਾ ਭੁਗਤਾਨ ਅਤੇ ਕੰਟਰੈਕਟ ਵੀ ਸ਼ਾਮਲ ਹੈ। ਸਰਫਰਾਜ ਨੂੰ ਗਾਲ ਗਲੇਡੀਏਟਰਸ ਟੀਮ ਦੀ ਕਪਤਾਨੀ ਕਰਣੀ ਸੀ।
ਇਹ ਵੀ ਪੜ੍ਹੋ: 32 ਸਾਲ ਦੀ ਹੋਈ ਸਾਕਸ਼ੀ ਧੋਨੀ, ਦੁਬਈ 'ਚ ਇੰਝ ਮਨਾਇਆ ਜਸ਼ਨ (ਤਸਵੀਰਾਂ)
ਟੀ-20 ਵਿਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਕ੍ਰਿਸ ਗੇਲ ਅਤੇ ਇੰਗਲਿਸ਼ ਖਿਡਾਰੀ ਲਿਆਮ ਪਲੰਕੇਟ ਕੈਂਡੀ ਟਸਕਰਸ ਦੀ ਟੀਮ ਵਿਚ ਸਨ, ਜਿਸ ਦਾ ਮਾਲਕਾਨਾ ਹੱਕ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਕੋਲ ਸੀ। ਟਸਕਰਸ ਦੀ ਟੀਮ ਵਿਚ ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ, ਮੁਨਾਫ ਪਟੇਲ, ਸਥਾਨਕ ਖਿਡਾਰੀ ਕੁਸਾਲ ਪਰੇਰਾ ਦੇ ਇਲਾਵਾ ਸ਼੍ਰੀਲੰਕਾ ਦੇ ਟੀ20 ਮਾਹਰ ਕੁਸਾਲ ਮੈਂਡਿਸ ਅਤੇ ਨੁਵਾਨ ਪ੍ਰਦੀਪ ਸ਼ਾਮਲ ਹਨ।
ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਨੇ ਫਲਾਂਟ ਕੀਤਾ 'ਬੇਬੀ ਬੰਪ', ਇਸ ਸਟਾਰ ਨਾਲ ਹੈ ਰਿਲੇਸ਼ਨਸ਼ਿਪ 'ਚ (ਤਸਵੀਰਾਂ)
ਕੋਰੋਨਾ ਕਾਰਨ ਲਾਕਡਾਊਨ ਦੇ ਬਾਅਦ ਭਾਰਤ ’ਚ ਸ਼ੁਰੂ ਹੋਵੇਗਾ ਪਹਿਲਾ ਵੱਡਾ ਟੂਰਨਾਮੈਂਟ
NEXT STORY