ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਟਰਬਨੇਟਰ ਭਾਵੇਂ ਮੈਦਾਨ 'ਤੇ ਵਾਪਸੀ ਨਹੀਂ ਕਰ ਸਕੇ ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਅਜੇ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਇਕ ਦੌਰ ਅਜਿਹਾ ਵੀ ਸੀ ਜਦੋਂ ਪੰਜਾਬ ਦੇ ਇਸ ਸ਼ੇਰ ਦੇ ਅੱਗੇ ਦੁਨੀਆ ਦੇ ਵੱਡੇ ਵੱਡੇ ਬੱਲੇਬਾਜ਼ ਗੋਡੇ ਟੇਕ ਜਾਂਦੇ ਸੀ। ਸਾਲ 10 ਫਰਵਰੀ 2008 ਨੂੰ ਉਸ ਨੇ ਆਸਟਰੇਲੀਆਈ ਕ੍ਰਿਕਟਰ ਬ੍ਰੈਡ ਹੈਡਿਨ ਦਾ ਸ਼ਿਕਾਰ ਕੀਤਾ ਸੀ ਜਿਸਦਾ ਵੀਡੀਓ ਉਸਨੇ ਹੁਣ ਸ਼ੇਅਰ ਕਰਦਿਆਂ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕੀਤੀ ਅਤੇ ਸਭ ਨੂੰ ਇਕ ਵੱਡੀ ਚਿਤਾਵਨੀ ਵੀ ਦਿੱਤੀ।
ਦਰਅਸਲ ਮੈਲਬੋਰਨ ਵਿਚ ਉਸ ਦੌਰਾਨ ਭੱਜੀ ਨੂੰ ਧੋਨੀ ਕਾਰਨ ਹੀ ਹੈਡਿਨ ਦਾ ਵਿਕਟ ਮਿਲਿਆ ਸੀ। ਧੋਨੀ ਨੇ ਵਿਕਟ ਦੇ ਪਿੱਛੇ ਹੈਡਿਨ ਨੂੰ ਚੀਤੇ ਵਰਗੀ ਫੁਰਤੀ ਦਿਖਾ ਕੇ ਸਟੰਪ ਆਊਟ ਕਰ ਦਿੱਤਾ ਸੀ। ਹੈਡਿਨ ਦੀ ਸਟੰਪਿੰਗ ਨੇ ਸਭ ਦੇ ਹੋਸ਼ ਉਡਾ ਦਿੱਤੇ ਸੀ। ਧੋਨੀ ਨੇ ਇੰਨੀ ਤੇਜੀ ਨਾਲ ਸਟੰਪਿੰਗ ਕੀਤੀ ਸੀ ਕਿ ਹਰ ਕੋਈ ਦੇਖਦਾ ਰਹਿ ਗਿਆ ਸੀ। ਭੱਜੀ ਨੇ ਹੈਡਿਨ ਦਾ ਵਿਕਟ ਡਿੱਗਣ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਜਦੋਂ ਵਿਕਟ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਹੋਵੇ ਤਾਂ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ। ਸਟੰਪ ਦੇ ਪਿੱਛੇ ਸਭ ਤੋਂ ਤੇਜ਼ ਹੱਥ ਵਾਲੇ ਹਨ ਧੋਨੀ। ਸਟੰਪਿੰਗ ਦੇ ਮਾਮਲੇ ਵਿਚ ਉਹ ਬੈਸਟ ਹਨ'। ਇਸ ਮੈਚ ਨੂੰ ਭਾਰਤ ਨੇ ਪੰਜ ਵਿਕਟਾਂ ਨਾਲ ਜਿੱਤਿਆ ਸੀ। ਤਦ ਆਸਟਰੇਲੀਆ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 43.1 ਓਵਰਾਂ ਵਿਚ 159 ਦੌੜਾਂ 'ਤੇ ਆਲਆਊਟ ਹੋ ਗਈ ਸੀ। ਹੈਡਿਨ ਨੇ 31 ਗੇਂਦਾਂ 'ਤੇ 5 ਦੌੜਾਂ ਦੀ ਪਾਰੀ ਖੇਡੀ ਸੀ।
ਧੋਨੀ ਮੌਜੂਦਾ ਵਿਸ਼ਵ ਕ੍ਰਿਕਟ ਵਿਚ ਸਭ ਤੋਂ ਖਤਰਨਾਕ ਵਿਕਟਕੀਪਰ ਬੱਲੇਬਾਜ਼ ਮੰਨੇ ਜਾਂਦੇ ਹਨ। ਉਸ ਦੀ ਰਫਤਾਰ ਦੇ ਅੱਗੇ ਕੋਈ ਵੀ ਖਿਡਾਰੀ ਨਹੀਂ ਟਿਕਦਾ। ਜੇਕਰ ਕੋਈ ਬੱਲੇਬਾਜ਼ ਕ੍ਰੀਜ਼ ਛੱਡਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਗੇਂਦ ਬੱਲੇ ਤੋਂ ਮਿਸ ਹੋ ਜਾਵੇ ਤਾਂ ਪਵੇਲੀਅਨ ਪਰਤਣਾ ਤੈਅ ਹੈ ਕਿਉਂਕਿ ਧੋਨੀ ਪਲਕ ਝਪਕਦਿਆਂ ਹੀ ਗੇਂਦ ਨੂੰ ਹੱਥਾਂ ਵਿਚ ਲੈ ਕੇ ਵਿਕਟਾਂ ਉਡਾ ਦਿੰਦੇ ਹਨ। ਭਾਰਤ ਆਸਟਰੇਲੀਆ ਖਿਲਾਫ ਮੌਜੂਦਾ ਚੱਲ ਰਹੀ ਵਨ ਡੇ ਸੀਰੀਜ਼ ਵਿਚ 2-0 ਨਾਲ ਅੱਗੇ ਹੈ। ਅਜਿਹੇ ਵਿਚ ਇਸ ਤੋਂ ਪਹਿਲਾਂ ਭੱਜੀ ਨੇ ਧੋਨੀ ਦਾ ਇਹ ਵੀਡੀਓ ਵਾਇਰਲ ਕਰ ਫਿਰ ਤੋਂ ਸਾਰੇ ਬੱਲੇਬਾਜ਼ਾਂ ਨੂੰ ਉਸ ਦੇ ਸਾਹਮਣੇ ਕ੍ਰੀਜ਼ ਛੱਡ ਕੇ ਨਾ ਖੇਡਣ ਦੀ ਧਮਕੀ ਦਿੱਤੀ ਹੈ। ਭੱਜੀ ਨੇ ਆਪਣਾ ਆਖਰੀ ਕੌਮਾਂਤਰੀ ਮੈਚ 2016 ਵਿਚ ਹੋਏ ਏਸ਼ੀਆ ਕੱਪ ਦੌਰਾਨ 3 ਮਾਰਚ ਨੂੰ ਯੂ. ਏ. ਈ. ਖਿਲਾਫ ਟੀ-20 ਮੈਚ ਦੇ ਰੂਪ 'ਚ ਖੇਡਿਆ ਸੀ।
HIMT ਦੀ ਟੀਮ ਕਬੱਡੀ 'ਚ ਜਿੱਤੀ
NEXT STORY