ਗ੍ਰੇਨੋ— ਗ੍ਰੇਨੋ ਦੇ ਨਾਲੇਜ ਪਾਰਕ ਸਥਿਤ ਹਰਲਾਲ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ 'ਚ ਤਿੰਨ ਰੋਜ਼ਾ ਸਪ੍ਰਿਸਟਾ ਮਹਾਉਤਸਵ 2019 'ਚ ਪਹਿਲੇ ਦਿਨ ਖੇਡਾਂ ਦੀਆਂ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਗਿਆ ਜਿਸ 'ਚ ਸ਼ਹਿਰ ਦੇ ਲਗਭਗ 40 ਕਾਲਜਾਂ ਦੇ ਕਰੀਬ 1100 ਵਿਦਿਆਰਥੀ-ਵਿਦਿਆਰਥਨਾਂ ਨੇ ਹਿੱਸਾ ਲਿਆ।
ਪਹਿਲੇ ਦਿਨ ਕਬੱਡੀ, ਵਾਲੀਵਾਲ, 100 ਮੀਟਰ ਰੇਸ, ਬਾਸਕਟਬਾਲ ਖੋਖੋ, ਚੈੱਸ ਅਤੇ ਕੈਰਮ ਆਦਿ ਪ੍ਰਤੋਗਿਤਾਵਾਂ ਹੋਈਆਂ। ਕਬੱਡੀ 'ਚ ਐੱਚ.ਆਈ.ਐੱਮ.ਟੀ. ਦੀ ਲੜਕਿਆਂ ਦੀ ਟੀਮ ਅਤੇ 10 ਮੀਟਰ ਰੇਸ 'ਚ ਆਈ.ਐੱਮ.ਆਈ. ਕਾਲਜ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਇਸ ਮੌਕੇ 'ਤੇ ਚੇਅਰਮੈਨ ਹੇਮਸਿੰਘ ਬੰਸਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਰੀਰਕ ਸਿੱਖਿਆ 'ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
IND vs AUS : ਆਸਟਰੇਲੀਆ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ
NEXT STORY