ਸਪੋਰਟਸ ਡੈਸਕ— ਹਾਕੀ ਟੂਰਨਾਮੈਂਟ ਨਹਿਰੂ ਕੱਪ ਫਾਈਨਲ ਦੇ ਦੌਰਾਨ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ ਪੰਜਾਬ ਪੁਲਸ ਦੇ ਖਿਡਾਰੀਆਂ ਦੀ ਲੜਾਈ ਦੇ ਬਾਅਦ ਹੁਣ ਪੰਜਾਬ ਪੁਲਸ ਦਾ ਪੱਖ ਸਾਹਮਣੇ ਆਇਆ ਹੈ। ਪੰਜਾਬ ਪੁਲਸ ਦੇ ਖਿਡਾਰੀ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪੀ. ਐੱਨ. ਬੀ. ਦੇ ਖਿਡਾਰੀਆਂ ਨੇ ਉਨ੍ਹਾਂ 'ਤੇ ਨਸਲੀ ਟਿੱਪਣੀ ਕੀਤੀ ਸੀ, ਜਿਸ ਦੀ ਵਜ੍ਹਾ ਨਾਲ ਲੜਾਈ ਹੋਈ। ਪੀ. ਐੱਨ. ਬੀ. ਖਿਡਾਰੀਆਂ ਨੇ ਵੀ ਪੁਲਸ ਦੇ ਖਿਡਾਰੀਆਂ ਨੂੰ ਹਾਕੀ ਮਾਰੀ ਹੈ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਸਿਰ 'ਤੇ ਸੱਟ ਲੱਗੀ ਹੈ।
ਜ਼ਿਕਰਯੋਗ ਹੈ ਕਿ ਮੈਚ ਦੌਰਾਨ ਵਿਵਾਦ ਹੋਣ 'ਤੇ ਦੋਵੇਂ ਟੀਮਾਂ ਪਹਿਲਾਂ ਤਾਂ ਮੈਦਾਨ 'ਤੇ ਹੀ ਭਿੜ ਗਈਆਂ ਅਤੇ ਲੜਦੇ-ਲੜਦੇ ਮੈਦਾਨ ਦੇ ਬਾਹਰ ਪਹੁੰਚ ਗਈਆਂ। ਹਾਕੀ ਇੰਡੀਆ ਨੇ ਇਸ 'ਤੇ ਟੂਰਨਾਮੈਂਟ ਦੇ ਆਯੋਜਕਾਂ ਤੋਂ ਵਿਸਥਾਰ ਨਾਲ ਰਿਪੋਰਟ ਦੇਣ ਨੂੰ ਕਿਹਾ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਲੋਕ ਇਨ੍ਹਾਂ ਖਿਡਾਰੀਆਂ ਦੀ ਖੇਡ ਭਾਵਨਾ 'ਤੇ ਸਵਾਲ ਉਠਾਉਣ ਲੱਗੇ ਹਨ। ਇਸ ਵਿਵਾਦ ਦੇ ਬਾਅਦ ਪੰਜਾਬ ਪੁਲਸ 'ਤੇ 4 ਸਾਲ ਅਤੇ ਪੀ. ਐੱਨ. ਬੀ. 'ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਰਾਸ਼ਟਰੀ ਮਹਾਸੰਘ ਹਾਕੀ ਇੰਡੀਆ ਨੇ ਇਸ 'ਤੇ ਟੂਰਨਾਮੈਂਟ ਦੇ ਆਯੋਜਕਾ ਤੋਂ ਪੂਰੀ ਰਿਪੋਰਟ ਮੰਗੀ ਹੈ। ਝਗੜਾ ਉਸ ਵੇਲੇ ਹੋਇਆ ਜਦੋਂ ਦੋਵੇਂ ਟੀਮਾਂ 3-3 ਗੋਲ ਦੀ ਬਰਾਬਰੀ 'ਤੇ ਸਨ ਅਤੇ ਗੇਂਦ ਪੰਜਾਬ ਪੁਲਸ ਦੇ ਸਰਕਲ 'ਚ ਪੀ. ਐੱਨ. ਬੀ. ਕੋਲ ਸੀ। ਖਿਡਾਰੀ ਮੈਦਾਨ 'ਤੇ ਹੀ ਇਕ-ਦੂਜੇ ਨਾਲ ਲੱਤਾਂ-ਮੁੱਕੇ ਹਾਕੀ ਸਟਿਕਾਂ ਨਾਲ ਕੁੱਟਮਾਰ ਕਰਨ ਲੱਗੇ।
ਭਾਰਤੀ ਸਟਾਰ ਸ਼ਟਲਰ ਸਾਇਨਾ ਸਯੱਦ ਮੋਦੀ ਕੌਮਾਂਤਰੀ ਚੈਂਪੀਅਨਸ਼ਿਪ ਤੋਂ ਹਟੀ
NEXT STORY