ਨਵੀਂ ਦਿੱਲੀ— ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਸੱਟ ਤੋਂ ਠੀਕ ਹੋ ਕੇ ਮੈਦਾਨ 'ਤੇ ਵਾਪਸੀ ਕਰ ਚੁੱਕੇ ਹਨ। ਪੰਡਯਾ ਨੇ ਰਣਜੀ 'ਚ ਮੁੰਬਈ ਦੇ ਖਿਲਾਫ ਸੀਜ਼ਨ ਦਾ ਪਹਿਲਾ ਮੁਕਾਬਲਾ ਖੇਡਿਆ। ਹਾਰਦਿਕ ਨੇ ਬਡੌਦਾ ਵੱਲੋਂ ਖੇਡਦੇ ਹੋਏ ਮੁਕਾਬਲੇ 'ਚ ਪਹਿਲੇ ਦਿਨ ਤਿੰਨ ਵਿਕਟ ਹਾਸਲ ਕਰਕੇ ਆਪਣੀ ਫਿੱਟਨੈਸ ਸਾਬਤ ਕੀਤੀ।
ਹਾਰਦਿਕ ਪੰਡਯਾ ਨੇ ਰਣਜੀ ਟਰਾਫੀ ਮੁਕਾਬਲੇ 'ਚ ਮੁੰਬਈ ਦੇ ਖਿਲਾਫ ਖੇਡਦੇ ਹੋਏ 74 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। 25 ਸਾਲਾ ਹਾਰਦਿਕ ਨੂੰ ਏਸ਼ੀਆ ਕੱਪ 'ਚ ਮੈਚ ਦੇ ਦੌਰਾਨ ਸੱਟ ਲੱਗੀ ਸੀ। ਹੁਣ ਉਨ੍ਹਾਂ ਦੀ ਨਜ਼ਰ ਭਾਰਤ-ਆਸਟਰੇਲੀਆ ਵਿਚਾਲੇ ਹੋਣ ਵਾਲੇ ਤੀਜੇ ਟੈਸਟ ਮੈਚ 'ਤੇ ਹੈ। ਪੰਡਯਾ ਨੇ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਮੁੰਬਈ ਟੀਮ ਦੇ ਦੋਹਾਂ ਓਪਨਰਾਂ ਨੂੰ ਆਊਟ ਕੀਤਾ। ਪੰਡਯਾ ਨੇ ਪਹਿਲਾਂ ਵਿਲਾਸ ਔਟੇ ਨੂੰ 12 ਦੌੜਾਂ 'ਤੇ ਆਊਟ ਕੀਤਾ। ਉਸ ਤੋਂ ਬਾਅਦ ਆਦਿਤਿਆ ਤਾਰੇ ਨੂੰ 15 ਦੌੜਾਂ 'ਤੇ ਆਊਟ ਕਰਕੇ ਬੜੌਦਾ ਟੀਮ ਨੂੰ ਦੂਜੀ ਕਾਮਯਾਬੀ ਦਿਵਾਈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਬੱਲੇਬਾਜ਼ ਨੂੰ ਪਵੇਲੀਅਨ ਭੇਜਿਆ।

ਮੈਚ ਤੋਂ ਪਹਿਲਾਂ ਹਾਰਦਿਕ ਪੰਡਯਾ ਨੇ ਕਿਹਾ ਸੀ, ''ਮੈਂ ਇੰਡੀਆ ਏ ਟੀਮ ਵੱਲੋਂ ਖੇਡਣ ਦੀ ਬਜਾਏ ਰਣਜੀ 'ਚ ਖੇਡਣਾ ਇਸ ਲਈ ਸਹੀ ਸਮਝਿਆ ਕਿਉਂਕਿ ਮੈਂ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਹਾਂ। ਜੇਕਰ ਮੈਂ ਰਣਜੀ 'ਚ ਚੰਗਾ ਪ੍ਰਦਰਸ਼ਨ ਕਰਦਾ ਹਾਂ ਅਤੇ ਟੀਮ ਨੂੰ ਮੇਰੀ ਜ਼ੂਰਰਤ ਹੁੰਦੀ ਹੈ ਤਾਂ ਮੈਂ ਆਸਟਰੇਲੀਆ ਖਿਲਾਫ ਤੀਜੇ ਅਤੇ ਚੌਥੇ ਟੈਸਟ ਲਈ ਚੁਣਿਆ ਜਾ ਸਕਦਾ ਹੈ।'' ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਵੀ ਕਹਿ ਚੁੱਕੇ ਹਨ ਕਿ ਭਾਰਤੀ ਟੀਮ ਨੂੰ ਹਾਰਦਿਕ ਪੰਡਯਾ ਦੀ ਕਮੀ ਮਹਿਸੂਸ ਹੋ ਰਹੀ ਹੈ।
ਵਿਜੇ-ਰਾਹੁਲ ਦੀ ਜੋੜੀ ਪਰਥ ਟੈਸਟ 'ਚ ਵੀ ਹੋਈ ਫੇਲ
NEXT STORY