ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2022 ਦੇ ਮੁਕਾਬਲੇ 'ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਇਕ ਇੰਟਰਵਿਊ ਦੌਰਾਨ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਹਾਰਦਿਕ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਮੈਨੂੰ ਖੇਡਣ ਨਾ ਦਿੱਤਾ ਹੁੰਦਾ ਤਾਂ ਮੈਂ ਅੱਜ ਇੱਥੇ ਨਾ ਹੁੰਦਾ। ਹਾਰਦਿਕ ਨੇ ਭਾਰਤ ਦੀ ਇਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਪਹਿਲਾਂ ਗੇਂਦਬਾਜ਼ੀ ਕਰਦਿਆਂ ਉਸ ਨੇ ਅਹਿਮ ਤਿੰਨ ਵਿਕਟਾਂ ਲਈਆਂ, ਫਿਰ ਬੱਲੇਬਾਜ਼ੀ ਕਰਦਿਆਂ ਵੀ 37 ਗੇਂਦਾਂ ਵਿੱਚ 40 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਰਾਮ ਰਹੀਮ ਦਾ ਨਵਾਂ ਬਿਆਨ ਆਇਆ ਸਾਹਮਣੇ, ਕਿਹਾ- ਗੁਰੂ ਸੀ ਤੇ ਰਹਾਂਗੇ; ਹਨਪ੍ਰੀਤ ਨੂੰ ਦਿੱਤਾ ਨਵਾਂ ਨਾਮ
ਹਾਰਦਿਕ ਪੰਡਯਾ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 1000 ਦੌੜਾਂ ਅਤੇ 50 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਹਾਰਦਿਕ ਨੇ ਪਾਕਿਸਤਾਨ ਖਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ 'ਚ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਹਾਰਦਿਕ 37 ਗੇਂਦਾਂ 'ਚ 1 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾ ਕੇ ਆਊਟ ਹੋ ਗਏ। ਹਾਰਦਿਕ ਨੇ ਹੁਣ ਤੱਕ 74 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ 55 ਪਾਰੀਆਂ 'ਚ ਬੱਲੇਬਾਜ਼ੀ ਕਰਦਿਆਂ ਕੁੱਲ 1019 ਦੌੜਾਂ ਬਣਾਈਆਂ। ਇਸ ਦੌਰਾਨ ਪੰਡਯਾ ਦੀ ਔਸਤ 26.13 ਰਹੀ, ਜਦਕਿ ਸਟ੍ਰਾਈਕ ਰੇਟ 147.90 ਰਿਹਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
IND vs PAK: ਪਾਕਿਸਤਾਨ ਨੂੰ ਹਜ਼ਮ ਨਹੀਂ ਹੋਈ ਭਾਰਤ ਦੀ ਜਿੱਤ, ਚੀਟਰਸ ਹੈਸ਼ਟੈਗ ਚਲਾ ਕੇ ਲਾਏ ਇਹ ਇਲਜ਼ਾਮ
NEXT STORY