ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਨੂੰ ਸੋਮਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਦੇ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। IPL 2024 ਦੇ 14ਵੇਂ ਮੈਚ 'ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ। ਜਵਾਬ ਵਿੱਚ ਰਾਜਸਥਾਨ ਰਾਇਲਜ਼ ਨੇ 15.3 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਮੁੰਬਈ ਇੰਡੀਅਨਜ਼ ਮੌਜੂਦਾ ਆਈਪੀਐਲ ਵਿੱਚ ਹੁਣ ਤੱਕ ਆਪਣੀ ਜਿੱਤ ਦਾ ਖਾਤਾ ਨਹੀਂ ਖੋਲ੍ਹ ਸਕੀ ਹੈ। ਮੁੰਬਈ ਨੂੰ ਰਾਜਸਥਾਨ ਰਾਇਲਜ਼ ਦੇ ਹੱਥੋਂ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਹਾਰਦਿਕ ਪੰਡਯਾ ਨੇ ਮੈਚ ਤੋਂ ਬਾਅਦ ਆਪਣੀ ਟੀਮ ਦੀਆਂ ਗ਼ਲਤੀਆਂ ਦਾ ਖੁਲਾਸਾ ਕੀਤਾ। ਹਾਰਦਿਕ ਪਾਂਡਿਆ ਨੇ ਖੁਦ ਨੂੰ ਮੈਚ ਦਾ ਦੋਸ਼ੀ ਕਰਾਰ ਦਿੱਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਮੈਚ 'ਚ ਰਾਜਸਥਾਨ ਰਾਇਲਜ਼ ਨੂੰ ਅੱਗੇ ਵਧਾਇਆ।
ਪੰਡਯਾ ਨੇ ਕਿਹਾ ਕਿ ਅਸੀਂ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਕਰ ਸਕੇ ਜਿਸ ਤਰ੍ਹਾਂ ਦੀ ਅਸੀਂ ਚਾਹੁੰਦੇ ਸੀ। ਇਹ ਇੱਕ ਮੁਸ਼ਕਲ ਮੈਚ ਸੀ। ਮੈਨੂੰ ਲੱਗਦਾ ਹੈ ਕਿ ਅਸੀਂ 150 ਜਾਂ 160 ਦੌੜਾਂ ਬਣਾਉਣ ਦੀ ਸਥਿਤੀ 'ਚ ਸੀ, ਪਰ ਮੈਨੂੰ ਲੱਗਦਾ ਹੈ ਕਿ ਮੇਰੀ ਵਿਕਟ ਨੇ ਮੈਚ ਬਦਲ ਦਿੱਤਾ ਤੇ ਵਿਰੋਧੀ ਟੀਮ ਹਾਵੀ ਹੋ ਗਈ। ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਪ੍ਰਦਰਸ਼ਨ ਕਰ ਸਕਦਾ ਸੀ।
BCCI ਨੇ IPL 2024 ਦੇ ਦੋ ਮੈਚਾਂ ਦੀਆਂ ਤਾਰੀਖਾਂ 'ਚ ਕੀਤਾ ਬਦਲਾਅ
NEXT STORY